ਨਵੀਂ ਦਿੱਲੀ, 12 ਜੁਲਾਈ - ਅਸਮਾਨ 'ਚ ਕਰੀਬ 300 ਯਾਤਰੀਆਂ ਨਾਲ ਲੱਦੇ ਦੋ ਜਹਾਜ਼ਾਂ ਦਾ ਆਹਮੋ ਸਾਹਮਣੇ ਟਾਕਰਾ ਹੋਣੋਂ ਵਾਲ-ਵਾਲ ਬਚ ਗਿਆ। ਬੈਂਗਲੁਰੂ ਏਅਰਸਪੇਸ 'ਤੇ ਮੰਗਲਵਾਰ ਨੂੰ ਇੰਡੀਗੋ ਦੇ ਦੋ ਜਹਾਜ਼, ਇਕ ਵਿਚ 162 ਯਾਤਰੀ ਅਤੇ ਦੂਸਰੇ ਵਿਚ 166 ਯਾਤਰੀ ਸਵਾਰ ਸਨ, ਬਿਲਕੁਲ ਆਹਮੋ ਸਾਹਮਣੇ ਆ ਗਏ।
ਸੂਚਨਾ ਮਿਲਦਿਆਂ ਸਾਰ ਹੀ ਦੋਨਾਂ ਦਾ ਰਸਤਾ ਬਦਲ ਦਿੱਤਾ ਗਿਆ। ਜੇਕਰ ਦੋਹਾਂ ਨੂੰ ਇਕ ਦੂਜੇ ਦੇ ਆਹਮੋ ਸਾਹਮਣੇ ਹੋਣ ਦੀ ਖ਼ਬਰ ਸਮੇਂ ਸਿਰ ਨਾ ਮਿਲਦੀ ਤਾਂ ਅਸਮਾਨ ਵਿਚ ਬਹੁਤ ਵੱਡੀ ਘਟਨਾ ਹੋ ਸਕਦੀ ਸੀ। ਇਸ ਗੱਲ ਦੀ ਪੁਸ਼ਟੀ ਇੰਡੀਗੋ ਦੇ ਬੁਲਾਰੇ ਵੱਲੋਂ ਅੱਜ ਹੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਵਿਚਕਾਰ ਫਾਸਲਾ ਕੇਵਲ 200 ਫੁੱਟ ਹੀ ਰਹਿ ਗਿਆ ਸੀ।