ਚੰਡੀਗੜ੍ਹ, 12 ਜੁਲਾਈ (ਬਾਬੂਸ਼ਾਹੀ ਬਿਊਰੋ)- ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਲੋਟ ਵਿਖੇ ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਸੰਬੋਧਨ ਕਰਨ ਉਚੇਚੇ ਤੌਰ 'ਤੇ ਪਹੁੰਚੇ ਸਨ। ਜੋ ਕਿ ਅਕਾਲੀਦਲ ਭਾਜਪਾ ਵੱਲੋਂ ਕਿਸਾਨਾਂ ਲਈ ਐਮਐਸਪੀ ਰੇਟ 'ਚ ਕੀਤੇ ਵਾਧੇ ਨੂੰ ਲੈ ਕੇ ਧੰਨਵਾਦ ਵਜੋਂ ਇਹ ਰੈਲੀ ਕੱਢੀ ਗਈ। ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਹੀ ਇਸ ਰੈਲੀ 'ਚ ਵਿਵਾਦਾਂ ਦਾ ਵਿਸ਼ਾ ਬਣ ਗਿਆ। ਕਿਉਂਕਿ ਜਦੋਂ ਮੋਦੀ ਦੇ ਸਵਾਗਤ ਲਈ ਉਨ੍ਹਾਂ ਪੱਗ ਪਹਿਨਾਈ ਗਈ ਤਾਂ ਮੋਦੀ ਨੇ ਫੋਟੋ ਕਰਾਉਣ ਤੋਂ ਤੁਰੰਤ ਬਾਅਦ ਹੀ ਸਿਰ 'ਤੇ ਪਾਈ ਪੱਗ ਨੂੰ ਟੋਪੀ ਵਾਂਗ ਉਤਾਰ ਦਿੱਤਾ।
ਜਿਸਦੀ ਵਜ੍ਹਾ ਨਾਲ ਸਿੱਖ ਭਾਈਚਾਰੇ 'ਚ ਮੋਦੀ ਦੀ ਇਸ ਹਰਕਤ ਨਾਲ ਕਾਫੀ ਰੋਸ ਪੈਦਾ ਹੋ ਗਿਆ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਕਾਫੀ ਮਸ਼ਹੂਰ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਜਿਥੇ ਵੀ ਮੋਦੀ ਹੁਣ ਤੱਕ ਗਏ ਹਨ, ਉਸ ਦੇਸ਼ ਦੇ ਰਿਵਾਇਤੀ ਪਹਿਰਾਵੇ ਵਿਚ ਰਹਿ ਕੇ ਉਨ੍ਹਾਂ ਵੱਲੋਂ ਉਥੋਂ ਦੇ ਲੋਕਾਂ ਨੂੰ ਕਾਫੀ ਖੁਸ਼ ਕੀਤਾ ਗਿਆ ਹੈ। ਪਰ ਮੋਦੀ ਦਾ ਹਾਲ ਹੀ ਵਿਚ ਪੰਜਾਬ ਦੌਰਾ ਬਾਕੀ ਦੇਸ਼ ਦੁਨਿਆਂ ਦਿਆਂ ਦੌਰਿਆਂ ਨਾਲੋਂ ਕੁਝ ਵੱਖਰਾ ਰਿਹਾ।
ਮੋਦੀ ਨੇ ਆਪਣੇ ਸਿਰ ਤੋਂ ਪੱਗ ਨੂੰ ਟੋਪੀ ਵਾਂਗ ਉਤਾਰਿਆ ਜਾਂ ਨਹੀਂ ਇਹ ਵੱਡਾ ਸਵਾਲ ਨਹੀਂ ਹੈ ਪਰ ਮੋਦੀ ਨੇ ਮਲੋਟ ਦੀ ਧਰਤੀ 'ਤੇ ਆ ਕੇ ਰੈਲੀ ਦੇ ਅਖੀਰ ਤੱਕ ਆਪਣੇ ਸਿਰ 'ਤੇ ਪੱਗ ਕਿਉਂ ਨਹੀਂ ਸਜਾਈ। ਇਸ ਨੂੰ ਵੱਡਾ ਸਵਾਲ ਮੰਨਿਆ ਜਾ ਸਕਦੈ। ਪਰ ਇਹ ਵੀ ਸੰਭਵ ਹੋ ਸਕਦੈ ਕਿ ਗਰਮੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਤੋਂ ਪੱਗ ਆਪਣੇ ਸਿਰ 'ਤੇ ਸੰਭਾਲੀ ਨਾ ਗਈ ਹੋਵੇ ਜਿਸ ਕਾਰਨ ਮੋਦੀ ਨੇ ਪੱਗ ਨੂੰ ਤੁਰੰਤ ਉਤਾਰ ਦਿੱਤਾ। ਉਥੇ ਹੀ ਮੋਦੀ ਦੇ ਪਹਿਲੇ ਪੰਜਾਬ ਦੌਰਿਆਂ ਦੀ ਗੱਲ ਕਰੀਏ ਤਾਂ ਮੋਦੀ ਨੇ ਪ੍ਰੋਗਰਾਮ ਦੇ ਅੰਤ ਤੱਕ ਪੱਗ ਸਿਰ 'ਤੇ ਸਜਾ ਕੇ ਹੀ ਰੱਖੀ ਹੈ। ਬਹੁਤੇ ਲੋਕਾਂ ਵੱਲੋਂ ਮੋਦੀ ਦੀ ਇਸ ਰੈਲੀ ਨੂੰ 2019 ਦੀਆਂ ਵੋਟਾਂ ਦਾ ਨਿਸ਼ਾਨਾ ਮੰਨਿਬਟੋਰਨ ਬਦਲੇ ਘੰਟੇ ਦੀ ਗਰਮੀ ਸਹਾਰਦੇ ? ਬਹੁਤੇ ਲੋਕ ਮੋਦੀ ਨੂੰ ਸਿੱਖ ਤੇ ਮੁਸਲਮਾਨ ਵਿਰੋਧੀ ਦਾ ਦਰਜਾ ਵੀ ਦੇ ਚੁੱਕੇ ਨੇ। ਪਰ ਨਰੇਂਦਰ ਮੋਦੀ ਦਾ ਮਲੋਟ 'ਚ ਦਿੱਤੇ ਪੰਜਾਬੀਆਂ ਦੇ ਹੱਕ 'ਚ ਭਾਸ਼ਣ ਤੋਂ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਮੋਦੀ ਸੱਚ ਵਿਚ ਹੀ ਸਿੱਖ ਵਿਰੋਧੀ ਹੈ ਜਾਂ ਸਭ ਅਫਵਾਹਾਂ ਹਨ।
ਪਰ ਹਾਂ, ਸੋਸ਼ਲ ਮੀਡੀਆ 'ਤੇ ਉੱਠੇ ਪੱਗ ਦੇ ਸਵਾਲ ਕਾਰਨ ਮੋਦੀ ਦਾ ਸਿੱਖ ਵਿਰੋਧੀ ਹੋਣਾ ਉਨ੍ਹਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਰਿਹਾ ਹੈ। ਬਹਿਰਾਲ ਮੋਦੀ ਸਰਕਾਰ ਨੇ 4 ਸਾਲਾਂ ਦੇ ਆਪਣੇ ਵਿਕਾਸ ਨੂੰ ਕੱਲ੍ਹ ਦੇ 40 ਮਿੰਟਾਂ ਦੇ ਭਾਸ਼ਣ ਵਿਚ ਵਿਸਥਾਰ ਨਾਲ ਸਮਝਾ ਦਿੱਤਾ। ਸ਼ਾਇਦ ਉਨ੍ਹਾਂ ਨੂੰ ਲੱਗਦਾ ਸੀ ਕਿ ਪੰਜਾਬੀਆਂ ਦੀ ਤਾਰੀਫ ਕਰਕੇ ਉਹ ਇਸ ਰੈਲੀ ਨਾਲ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦਾ ਦਿਲ ਜਿੱਤ ਲੈਣਗੇ। ਪਰ ਮੋਦੀ ਵੱਲੋਂ ਕੀਤੀ ਇਸ ਗਲਤੀ ਕਾਰਨ ਉਹ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਵਿਚ ਆ ਖੜ੍ਹੇ ਹੋਏ।