ਚੰਡੀਗੜ੍ਹ, 11 ਜੁਲਾਈ - ਬੀਤੇ ਦਿਨੀਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਜਿਸਨੂੰ ਪੰਜਾਬ ਸਰਕਾਰ ਵੱਲੋਂ DSP ਦਾ ਅਹੁਦਾ ਦਿੱਤਾ ਗਿਆ ਸੀ, ਉਸਦੀ ਜਾਅਲੀ ਡਿਗਰੀ ਕਾਰਨ ਵਾਪਸ ਲੈ ਲਿਆ ਜਾਵੇਗਾ। ਪਰ ਤਾਜ਼ਾ ਖ਼ਬਰਾਂ ਅਨੁਸਾਰ ਹਰਮਨਪ੍ਰੀਤ ਤੋਂ ਉਸਦਾ ਅਹੁਦਾ ਖੋਹਿਆ ਨਹੀਂ ਜਾਵੇਗਾ।
ਫਿਲਹਾਲ ਆਨਰੇਰੀ ਡੀਐਸਪੀ ਵਜੋਂ ਰਹੇਗੀ ਹਰਮਨਪ੍ਰੀਤ। ਗ੍ਰੈਜੁਏਸ਼ਨ ਦੀ ਡਿਗਰੀ ਪੂਰੀ ਹੋ ਜਾਣ ਉਪਰੰਤ ਉਸਨੂੰ ਨਿਯਮਿਤ ਡੀਐਸਪੀ ਦਾ ਅਹੁਦਾ ਦੇ ਦਿੱਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਮਨ ਦੀ ਡਿਮੋਸ਼ਨ ਨਹੀਂ ਹੋਵੇਗੀ। ਪਹਿਲਾਂ ਇਹ ਖ਼ਬਰਾਂ ਮਿਲੀਆਂ ਸਨ ਕਿ ਹਰਮਨ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਰਹਿ ਸਕਦੀ ਹੈ।