ਮਲੋਟ, 11 ਜੁਲਾਈ (ਬਾਬੂਸ਼ਾਹੀ ਬਿਊਰੋ) - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਲੋਟ ਵਿਚ ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਪੰਜਾਬ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਅਭਾਰੀ ਹਨ ਕਿ ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਹਰ ਸਮਾਂ ਉਨ੍ਹਾਂ ਨਾਲ ਰਾਜਨੀਤੀ ਕੀਤੀ । 70 ਸਾਲਾਂ ਵਿਚ ਕਿਸਾਨਾਂ ਲਈ ਐਮਐਸਪੀ ਦਾ ਪਹਿਲੀ ਵਾਰ ਵਾਧਾ ਕੀਤਾ ਗਿਆ ਹੈ ਅਤੇ 40 ਸਾਲਾਂ ਤੋਂ ਰੁਕੀ ਹੋਈ ਵਨ-ਰੈਂਕ-ਵਨ ਪੈਂਸ਼ਨ ਨੂੰ ਭਾਜਪਾ ਸਰਕਾਰ ਨੇ ਹੀ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ। ਮੋਦੇ ਨੇ ਮਲੋਟ ਦੀ ਕਪਾਹ ਦੀ ਤਰੀਫ ਕਰਦਿਆਂ ਕਿਹਾ ਕਿ ਪੂਰੇ ਦੇਸ਼ ਤੇ ਦੁਨੀਆ 'ਚ ਪੰਜਾਬ ਦੀ ਕਪਾਹ ਮਸ਼ਹੂਰ ਹੈ। ਉਨ੍ਹਾਂ ਪੰਜਾਬੀ ਵਿਚ ਬੋਲਦੀਆਂ ਕਿਹਾ ਕਿ ਨਰਮੇ ਦੀ ਧਰਤੀ ਮਲੋਟ ਲਈ ਉਨ੍ਹਾਂ ਦਾ ਖਾਸ ਤੋਹਫਾ ਹੈ ਕਿ ਕਪਾਹ ਲਈ ਮਿਲਣ ਵਾਲਾ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਚੈਨ ਦੀ ਨੀਂਦ ਸੌਂਵੇ । ਮੋਦੀ ਵੱਲੋਂ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ੨ ਗੁਣਾ ਵੱਧ ਕਰਨ ਦੇ ਕਦਮ 'ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨਿਰੰਤਰ ਕਿਸਾਨਾਂ ਦੀ ਆਮਦਨੀ 'ਚ ਵਾਧੇ ਨੂੰ ਲੈ ਕੇ ਠੋਸ ਕਦਮ ਉਠਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ 15 ਕਰੋੜ ਸੁਆਇਲ ਹਿੱਲ ਕਾਰਡ ਵੰਡੇ ਜਾ ਚੁੱਕੇ ਹਨ ਜਿੰਨ੍ਹਾਂ ਵਿਚ ਕਿਸਾਨਾਂ ਦੀ ਜ਼ਮੀਨ, ਮਿੱਟੀ ਦਾ ਰਿਕਾਰਡ ਸ਼ਾਮਲ ਹੈ ਇਸ ਨਾਲ ਕਿਸਾਨਾਂ ਨੂੰ ਪਤਾ ਲੱਗਦਾ ਹੈ ਕਿ ਕਿਹੜੀ ਮਿੱਟੀ ਅਤੇ ਕਿਹੜੀ ਫਸਲ ਕਦੋਂ ਲਗਾਉਣੀ ਹੈ। ਉਨ੍ਹਾਂ ਕਿੁਹਾ ਕਿ ਪਿਛਲੀ ਸਰਾਕਰ ਨੇ ਸਿਰਫ 45 ਜਾਂਚ ਕੇਂਦਰ ਬਣਾਏ ਸਨ, ਪਰ ਭਾਜਪਾ ਸਰਕਾਰ ਨੇ 9 ਹਜ਼ਾਰ ਜਾਂਚ ਕੇਂਦਰ ਸਥਾਪਤ ਕੀਤੇ। ਬੀਤੇ ਚਾਰ ਸਾਲਾਂ ਵਿਚ 800 ਤੋਂ ਜ਼ਿਆਦਾ ਫਸਲਾਂ ਦੇ ਬੀਜਾਂ ਦੀਆਂ ਕਿਸਮਾਂ ਆਮ ਕਿਸਾਨਾਂ ਤੱਕ ਪਹੁੰਚਾਈਆਂ ਹਨ। ਜਿਸ ਨਾਲ ਕਿਸਾਨਾਂ ਨੂੰ ਚੋਖਾ ਲਾਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਯੂਰੀਆ ਖਰੀਦਣ ਲੈਣ ਲਈ ਲਾਠੀਆਂ ਵੀ ਖਾਣੀਆਂ ਪਈਆਂ । ਪਰ ਅੱਜ ਕਿਸਾਨਾਂ ਤੱਕ ਯੂਰੀਆ ਬਹੁਤ ਹੀ ਆਰਾਮ ਨਾਲ ਪਹੁੰਚ ਰਿਹਾ ਹੈ। ਮੋਦੀ ਨੇ ਦੱਸਿਆ ਕਿ ਇੰਟਰਨੈੱਟ 'ਤੇ ਗਰ ਬੈਠਿਆਂ ਹੀ ਆਪਣੀ ਫਸਲਾਂ ਨੂੰ ਵੇਚ ਸਕਦੇ ਹਨ। ਇਹ ਯੋਜਨਾ ਕਿਸਾਨਾਂ ਲਈ ਕਾਫੀ ਪ੍ਰਭਾਵਿਤ ਸਿੱਧ ਹੋਵੇਗੀ। ਕਿਸਾਨਾਂ ਦੀ ਫਸਲ ਬਰਬਾਦ ਨਾ ਹੋਵੇ, ਜਿਸਦੇ ਤਹਿਤ ਦੇਸ਼ ਭਰ ਵਿਚ ਨਵੇਂ ਗੋਦਾਮ ਬਣਾਏ ਜਾ ਰਹੇ ਹਨ ਤੇ ਜਿਸ ਨਾਲ ਕਿਸਾਨ ਨੂੰ ਉਸਦੀ ਫਸਲ ਨਸ਼ਟ ਹੋਣ ਨਾਲ ਭਰਪਾਈ ਨਾ ਕਰਨੀ ਪਵੇ। ਮਿੱਟੀ ਦੀ ਜਾਂਚ ਲਈ 1200 ਕਰੋੜ ਖਰਚ ਕੀਤੇ ਗਏ ਹਨ।
ਪਰਾਲੀ ਦੀ ਸਮੱਸਿਆਂ ਦਾ ਹੋਵੇਗਾ ਹੱਲ - ਮੋਦੀ
ਉਨ੍ਹਾਂ ਕਿਹਾ ਕਿ ਪਰਾਲੀ ਜਲਾਉਣ ਦੀ ਸਮੱਸਿਆ 'ਤੇ ਕੇਂਦਰ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜਿਸ ਲਈ ਪੰਜਾਬ ਹਰਿਆਣਾ ਯੂਪੀ ਲਈ 50 ਕਰੋੜ ਤੋਂ ਜ਼ਿਆਦਾ ਦਾ ਬਜਟ ਰੱਖਿਆ ਗਿਆ ਹੈ। ਪਰਾਲੀ ਨਾ ਜਲਾਉਣੀ ਪਵੇ, ਅਜਿਹੀਆਂ ਮਸ਼ੀਨਾਂ ਖਰੀਦਣ ਲਈ ਕਿਸਾਨਾਂ ਨੂੰ 50 ਪ੍ਰਤੀਸ਼ਤ ਤੱਕ ਪੈਸਾ ਸਰਕਾਰ ਵੱਲੋਂ ਦਿੱਤਾ ਜਾਵੇਗਾ। 50 ਕਰੋੜ ਗਰੀਬ ਲੋਕਾਂ ਨੂੰ ਇਕ ਸਾਲ ਵਿਚ 5 ਲੱਖ ਰੁਪਏ ਦਾ ਮੁਫਤ ਇਲਾਜ ਸਰਕਾਰ ਵੱਲੋਂ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਕੈਪਟਨ ਸਰਕਾਰ ਕੋਲੋਂ ਪੁੱਛਣ ਕਿ ਜਿਥੇ ਬਾਦਲ ਸਾਬ੍ਹ ਪੰਜਾਬ ਨੂੰ ਛੱਡ ਕੇ ਗਏ ਸਨ , ਪੰਜਾਬ ਉਥੋਂ ਵੀ ਹੇਠਾਂ ਨੂੰ ਕਿਉਂ ਡਿਗਦਾ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨ ਸਮਰਪਿਤ ਨੇਤਾ ਕਹਿੰਦਿਆਂ ਮੋਦੀ ਨੇ ਬਾਦਲ ਦੇ ਤਰੀਫਾਂ ਦੇ ਪੁਲ ਬੰਨ੍ਹੇ।
ਉਥੇ ਹੀ ਇਸ ਰੈਲੀ ਤੋਂ ਬਾਅਦ ਕਿਸਾਨਾਂ ਦੇ ਬਿਆਨ ਸਾਹਮਣੇ ਆਏ ਹਨ ਕਿ ਮੋਦੀ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੀ ਪਹਿਲੀ ਵਾਰ ਸੁਣੀ ਹੈ । ਦੱਸ ਦੇਈਏ ਕਿ ਮੋਦੀ ਨੇ ਅਪਾਣੇ ਤਕਰੀਬਨ 40 ਮਿੰਟ ਦੇ ਭਾਂਸ਼ਣ ਵਿਚ ਕਿਸਾਨਾਂ ਨਾਲ ਜੁੜੀਆਂ ਅਨੇਕਾਂ ਯੋਜਨਾਵਾਂ ਗਿਣਵਾਈਆਂ।