ਪਟਿਆਲਾ, 22 ਜੂਨ 2018 ਜੀ ਐੱਸ ਪੰਨੂ
ਪਿਛਲੀ ਅਕਾਲੀ ਭਾਜਪਾ ਸਰਕਾਰ ਵਿਚ ਕਈ ਅਕਾਲੀ ਆਗੂਆਂ ਨੇ ਆਪਣੀਆਂ ਬਸਾਂ ਪਾ ਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਸੀ, ਜਿਸ ਨਾਲ ਪ੍ਰਾਈਵੇਟ ਬਸ ਮਾਲਕਾਂ ਦੀ ਚਾਂਦੀ ਹੋ ਰਹੀ ਸੀ ਅਤੇ ਪੀ. ਆਰ. ਟੀ. ਸੀ. ਘਾਟੇ ਵਿਚ ਚੱਲ ਰਹੀ ਸੀਅਕਾਲੀ-ਭਾਜਪਾ ਦੇ ਆਗੂਆਂ ਨੇ ਟ੍ਰਾਂਸਪੋਰਟ ਵਿਭਾਗ'ਤੇ ਪਿਛਲੇ 10 ਸਾਲਾਂ ਤੋਂ ਆਪਣਾ ਕਬਜਾ ਹੀ ਕੀਤਾਹੋਇਆ ਸੀ ਪਰ ਹੁਣ ਪੀ. ਆਰ. ਟੀ. ਸੀ. ਦੇ ਵਿਹੜੇਵਿਚ 250 ਦੇ ਕਰੀਬ ਏ. ਸੀ. ਲਗਜ਼ਰੀ ਬਸਾਂ ਸ਼ਾਮਲਹੋ ਚੁੱਕੀਆਂ ਹਨ, ਜੋ ਕਿ ਸਰਕਾਰ ਲਈ ਸਿੱਧੇ ਤੌਰ 'ਤੇਆਮਦਨ ਦਾ ਜਰੀਆ ਹਨ ਇਸ ਲਈ ਪਿਛਲੇ ਕਾਫੀ ਸਮੇਂ ਤੋਂ ਘਾਟੇ ਵਿਚ ਚੱਲ ਰਹੀ ਪੀ. ਆਰ. ਟੀ. ਸੀ. ਨੂੰ ਕਰੋੜਾਂ ਰੁਪਏ ਦੇ ਫਾਇਦੇ ਵਿਚ ਲੈ ਆਓਂਦਾ ਹੈ ਇਨਾਂ ਗੱਲਾਂਦਾ ਪ੍ਰਗਟਾਵਾ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਇਕ ਮੁਲਾਕਾਤ ਦੌਰਾਨ ਕੀਤਾ।
ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ ਦੇ ਚੇਅਰਮੈਨ ਜਸਵਿੰਦਰ ਜੁਲਕਾਂ ਅਤੇ ਕੇ. ਕੇ. ਮਲਹੋਤਰਾ ਨੇ ਇਸ ਲਈ ਚੇਅਰਮੈਨ ਸ਼ਰਮਾ ਨੂੰ ਸਨਮਾਨਤ ਕੀਤਾ ਅਤੇ ਕਿਹਾ ਕਿ ਕੇ. ਕੇ. ਸ਼ਰਮਾ ਪਿਛਲੇ 35 ਸਾਲ ਤੋਂ ਮੋਤੀ ਮਹਿਲ ਦੀ ਸੇਵਾ, ਵਫਾਦਾਰੀ ,ਪ੍ਰਸ਼ਾਸਨਿਕ ਯੋਗਤਾ ਅਤੇ ਮਿਹਨਤ ਦੇ ਫਲਸਰੂਪ ਹੀ ਪੀ. ਆਰ. ਟੀ. ਸੀ. ਅੱਜ ਕਰੋੜਾਂ ਦੇ ਘਾਟੇ ਵਿਚੋਂ ਨਿਕਲ ਚੁੱਕੀ ਹੈ