← ਪਿਛੇ ਪਰਤੋ
ਲਖਨਊ (ਏਜੰਸੀ) : ਯੂਪੀ ਦੇ ਲਖਨਊ ਵਿਚ ਅੱਜ 23 ਜੂਨ ਤੋਂ ਅੰਬਾਂ ਦਾ ਮੇਲਾ ਸ਼ੂਰੂ ਹੋ ਚੁੱਕਾ ਹੈ। ਦੋ ਦਿਨਾ ਮੈਂਗੋ ਫੈਸਟੀਵਲ 'ਚ ਤਕਰੀਬਨ 700 ਵੱਖ-ਵੱਖ ਅੰਬਾਂ ਦੀਆਂ ਕਿਸਮਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਬਾਂ ਦੀਆਂ ਇੰਨੀਆਂ ਕਿਸਮਾਂ ਬਾਰੇ ਖ਼ਬਰ ਨਹੀਂ ਸੀ। ਇਹ ਮੇਲਾ ਕਿਸਾਨਾਂ ਲਈ ਵੀ ਇਕ ਬਿਹਤਰੀਨ ਮੌਕਾ ਹੈ ਜਿਸ ਨਾਲ ਕਿਸਾਨ ਅੰਬਾਂ ਦੀਆਂ ਕਿਸਮਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰ ਇਸਦੀ ਖੇਤੀ 'ਚ ਲਾਭ ਉਠਾ ਸਕਦੇ ਹਨ।
Total Responses : 971