← ਪਿਛੇ ਪਰਤੋ
ਬਠਿੰਡਾ 23 ਜੂਨ 2018: ਸਰਕਾਰੀ ਸਕੂਲਾਂ ਦੇ ਪੜ•ਾਈ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਪੜ•ਾਉਣ ਲਈ ਸ਼ੁਰੂ ਕੀਤੇ ਗਏ ਬਠਿੰਡਾ ਐਜੂਕੇਸ਼ਨ ਨੈਟਵਰਕ ਦੇ ਉਪਰਾਲੇ ਨੂੰ ਜਿੱਥੇ ਸਕਾਚ ਅਵਾਰਡ ਮਿਲਿਆ ਉਥੇ ਹੀ ਜ਼ਿਲ•ਾ ਪ੍ਰਸਾਸ਼ਨ ਦੁਆਰਾ ਇਸ ਨੂੰ ਅੱਗੇ ਵਧਾਉਂਦੇ ਹੋਏ ਅੱਜ ਵੈਬਸਾਈਟ btiedu.in ਲਾਂਚ ਕੀਤੀ ਗਈ। ਇਹ ਵੈਬਸਾਈਟ ਲਾਂਚ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਿਸ਼ੇਸ਼ ਸੇਵਾ ਤਹਿਤ ਪਿਛਲੇ ਅਕਾਦਮਿਕ ਸੈਸ਼ਨ ਦੌਰਾਨ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਨਵਰੀ 2018 'ਚ ਵਧੇਰੇ ਕਲਾਸਾਂ ਲਗਾਕੇ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਪੜ•ਾਏ ਗਏ ਸਨ। ਇਸ ਦੇ ਸਿੱਟੇ ਵਜੋਂ ਜ਼ਿਲ•ਾ ਬਠਿੰਡਾ ਦਾ ਸੂਬੇ ਭਰ 'ਚ 10ਵੀਂ ਅਤੇ 12ਵੀਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਹੁਣ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਕਮਜ਼ੋਰ ਵਿਦਿਆਰਥੀਆਂ ਨੂੰ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਪੜ•ਾਈ ਜਾਵੇਗੀ। ਇਹ ਕਲਾਸਾਂ 1 ਜੁਲਾਈ 2018 ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪਿਛਲੇ ਸੈਸ਼ਨ ਦੌਰਾਨ ਬੀ.ਐਡ. ਕਾਲਜਾਂ ਦੇ 75 ਵਿਦਿਆਰਥੀਆਂ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਗਈ ਸੀ। ਇਸ ਉਪਰੰਤ ਹੋਰ ਵੀ ਲੋਕਾਂ ਨੇ ਇਸ ਸਮਾਜ ਸੇਵਾ 'ਚ ਆਪਣਾ ਯੋਗਦਾਨ ਪਾਉਣ ਲਈ ਦਿਲਚਸਪੀ ਦਿਖਾਈ ਸੀ। ਜ਼ਿਲ•ਾ ਪ੍ਰਸਾਸ਼ਨ ਵਲੋਂ btiedu.in ਵੈਬਸਾਈਟ ਇਸੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੈ, ਜਿੱਥੇ ਪੜ•ਾਉਣ ਦੀ ਦਿਲਚਸਪੀ ਰੱਖਣ ਵਾਲਾ ਵਿਅਕਤੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ 6ਵੀਂ ਤੋਂ 12ਵੀਂ ਜਮਾਤ ਦੇ ਤਿੰਨਾਂ ਵਿਸ਼ਿਆਂ ਲਈ ਸਟੱਡੀ ਮਟੀਰੀਅਲ ਵੀ ਬਣਾਇਆ ਜਾ ਰਿਹਾ ਹੈ ਜਿਸ ਨਾਲ ਬੱਚਿਆਂ ਨੂੰ ਇਹ ਵਿਸ਼ੇ ਸਮਝਣੇ ਸੌਖੇ ਹੋ ਜਾਣਗੇ। ਉਨ•ਾਂ ਲੋਕਾਂ ਨੂੰ ਇਸ ਪ੍ਰੋਜੈਕਟ 'ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
Total Responses : 940