← ਪਿਛੇ ਪਰਤੋ
ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਅੱਜ ਸਵੇਰ ਤੋਂ ਪੰਜਾਬ ਦੇ ਮੌਸਮ 'ਚ ਕਾਫੀ ਬਦਲਾਅ ਦੇਖਿਆ ਗਿਆ। ਜਿਥੇ ਫਿਰੋਜ਼ਪੁਰ 'ਚ ਸਵੇਰੇ ਮੀਂਹ ਪੈਣ ਦੀਆਂ ਖ਼ਬਰਾਂ ਆਈਆਂ ਉਥੇ ਹੀ ਪੰਜਾਬ ਭਰ ਵਿਚ ਠੰਢੀ ਹਵਾ ਚੱਲਣ ਦੇ ਨਾਲ ਅਸਮਾਨ ਵਿਚ ਬੱਦਲ ਵੀ ਦਿਖਾਈ ਦਿੱਤੇ। ਬਟਾਲਾ ਸਮੇਤ ਕਈ ਇਲਾਕਿਆਂ ਵਿਚ ਅੱਜ ਤੇਜ਼ ਤੂਫਾਨ ਆਇਆ ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਬਟਾਲਾ 'ਚ ਤੂਫਾਨ ਨੇ ਸੜਕਾਂ ਲਾਗੇ ਖੜ੍ਹੇ ਦਰੱਖਤਾਂ ਨੂੰ ਪੁੱਟ ਦਿੱਤਾ ਅਤੇ ਬਿਜਲੀ ਦੇ ਖੰਭਿਆਂ ਨੂੰ ਵੀ ਤੂਫਾਨ ਨਾਲ ਕਾਫੀ ਨੁਕਸਾਨ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਨਾਲ ਦੇ ਪਿੰਡਾਂ ਵਿਚ ਬਿਜਲੀ ਦੀ ਸੁਵਿਧਾ ਠੱਪ ਹੋ ਚੁੱਕੀ ਹੈ। ਖੜ੍ਹੇ ਵਾਹਨਾਂ 'ਤੇ ਦਰਖਤਾਂ ਦੇ ਡਿੱਗਣ ਨਾਲ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
Total Responses : 929