ਨੂਰਪੁਰ ਬੇਦੀ 22 ਜੂਨ 2018: ਵੂਮੈਨ ਐਂਡ ਚਾਈਲਡ ਕੇਅਰ ਸੁਸਾਇਟੀ ਚੰਡੀਗੜ ਵਲੋਂ ਨੂਰਪੁਰਬੇਦੀ ਵਿਖੇ ਲਗਾਏ ਮੁਫਤ ਸਿਹਤ ਜਾਂਚ ਕੈਂਪ ਦਾ ਡੀਐਸਪੀ ਮਨਜੋਤ ਕੋਰ ਨੇ ਕੀਤਾ।
ਇਸ ਮੌਕੇ ਡੀਐਸਪੀ ਮਨਜੋਤ ਕੋਰ ਨੇ ਕਿਹਾ ਕਿ ਇਸ ਪੱਛੜੇ ਇਲਾਕੇ ਵਿਚ ਪਿੰਡਾਂ ਵਿਚ ਰਹਿੰਦੇ ਲੋਕਾਂ ਲਈ ਕੈਂਪ ਲਗਾਉਣਾ ਇਕ ਚੰਗਾ ਉਪਰਾਲਾ ਹੈ ।ੳਨਾਂ ਕਿਹਾ ਕਿ ਇਹ ਕੈਂਪ ਇਸ ਇਲਾਕੇ ਦੇ ਲੋਕਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਹੋਰ ਵੱਡੇ ਪੱਧਰ ਤੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਇਸ ਇਲਾਕੇ ਦੇ ਲੋਕ ਆਪਣੀ ਜਾਚ ਕਰਵਾ ਕੇ ਤੰਦਰੁਸਤ ਰਹਿ ਸਕਣ।
ਇਸ ਮੌਕੇ ਕੈਂਪ ਦੇ ਮੁੱਖ ਆਯੋਜਕ ਸ਼੍ਰੀ ਕਮਲਜੀਤ ਸਿੰਘ ਨੇ ਦਸਿਆ ਕਿ ਇਸ ਸੋਸਾਇਟੀ ਵੱਲੋਂ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਅਤੇ ਪਿਛਲੇ ਦਿਨੀ ਇਸ ਸੋਸਾਇਟੀ ਵੱਲੋਂ ਪਿੰਡ ਰੰਗੀਲਪੁਰ,ਜਲੰਧਰ ਅਤੇ ਅਪ੍ਰੈਲ ਮਹੀਨੇ ਦੌਰਾਨ ਨੂਰਪੁਰਬੇਦੀ ਵਿਖੇ ਵੀ ਅਜਿਹੇ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਲੱਗਭਗ 310 ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਇਸ ਦੌਰਾਨ ਲੱਗਭਗ 207 ਵਿਅਕਤੀਆਂ ਨੂੰ ਮੁਫਤ ਐਨਕਾਂ ਆਈਜ ਡਰੋਪ ਤੇ 260 ਵਿਅਕਤੀਆਂ ਦੀਆਂ ਅੱਖਾਂ ਦਾ ਚੈਕਅਪ ਸਰਮਾ ਹਸਪਤਾਲ ਰੂਪਨਗਰ ਡਾ ਪਵਨ ਸਰਮਾ ਵਲੋ ,95 ਮਹਿਲਾ ਦੇ ਰੋਗਾ ਦੀ ਜਾਚ ਪੋਟਸਜ ਹਸਪਤਾਲ ਦੇ ਮਹਿਰ ਡਾਕਟਰ ਵਲੋ ,96 ਦੰਦਾਂ ਦੇ ਮਰੀਜ ਦਾ ਡਾ ਪੂਨਮ ਹਰਬਸ਼ ਜੱਜ ਡੈਨਟਲ ਹਸਪਤਾਲ ਚੰਡੀਗੜ੍ਹ ਵਲੋ ਆਦੁਵੈਦਿਕ ਵੇਦਨਾਥ ਡਾ ਧਰਮਪਾਲ ਅਤੇ ਡਾ ਪਵਨ ਟੀਮ ਵਲੋ 150 ਮਰੀਜਾ ਦਾ ਚੈਕ-ਅੱਪ ਤੇ ਦਵਾਈਆਂ ਮੁੱਫਤ ਦਿਤੀਆਂ ਗਈਆ ।ਇਸ ਇਲਾਵ੍ਹਾ ਪੋਟਜ ਹਸਪਾਤਾਲ ਮੋਹਾਲੀ ਵਲੋ ਜਰਨਲ ਮੈਡੀਸਨ ਡਾਕਟਰ ਅਤੇ ਬੀਪੀ ਸੂਗਰ ਅਤੇ ਈਸੀਜੀ ਅਤੇ ਭਾਰ 240 ਮਰੀਜਾ ਦਾ ਚੈਕ-ਆਪ ਕੀਤਾ ਗਿਆ ,ਤੇ ਐਨਐਚ ਹਸਪਤਾਲ ਜਲੰਧਰ ਡਾ ਸਿਮਰਿਤ ਐਕਯੂਪ੍ਰੈਸ਼ਰ ਤੇ ਵਾਈਬ੍ਰੇਸਨ ਥਰੈਪੀ 40 ਮਰੀਜਾ ਦਾ ਇਲਾਜ,ਜਦਕਿ ਆਯੂਸ਼ ਦੇ ਡਾਕਟਰਾਂ ਦੀ ਟੀਮ ਵਲੋਂ 110 ਵਿਅਕਤੀਆਂ ਦਾ ਚੈਕਅਪ ਕੀਤਾ ਗਿਆ।
ਇਲਾਕੇ ਦੇ ਸਮਾਜ ਸੇਵੀ ਲੋਕਾ ਅਤੇ ਮਰੀਜਾ ਵਲੋ ਇਸ ਕੈਪ ਦੀ ਸਲੰਘਾ ਕੀਤੀ ਜਾ ਰਹੀ ਹੈ ਮਰੀਜਾ ਦਾ ਕਹਿਣਾ ਹੈ ਕਿ ਇਸ ਤਰਾ ਦੇ ਕੈਪ ਦੀ ਖੇਤਰ ਦੇ ਲੋਕਾ ਬਹੁਤ ਜਰੂਰਤ ਸੀ ਕਿਉਕਿ ਇਲਾਕੇ ਪਛੜਿਆ ਹੋਣ ਕਰਕੇ ਸਿਹਤ ਸਹੂਲਤਾ ਵੱਧੀਆ ਨਹੀ ਮਿਲ ਪਾਉਦੀਆ ਮਰੀਜਾ ਨੂੰ ਜਿਸ ਕਾਰਨ ਉਹ ਵੱਧੀਆ ਸਿਹਤ ਸਹੂਲਤਾ ਲਈ ਪੀ.ਜੀ.ਆਈ ਚੰਡੀਗੜ ਜਾਦੇ ਸਨ ਪਰ ਹੁਣ ਹਰ ਸੁਸਾਇਟੀ ਵਲੋ ਜੇਠੇ ਵੀਰਵਾਰ ਨੂੰ ਕੈਪ ਨੂਰਪੁਰ ਬੇਦੀ ਹੀ ਲਗਾਇਆ ਜਾਦਾ ਹੈ ਇਸ ਨਾਲ ਇਲਾਕੇ ਲੋਕਾ ਬਹੁਤ ਫਾਇਦਾ ਮਿਲਦਾ ਹੈ ।
ਅੱਜ ਦੇ ਇਸ ਕੈਂਪ ਦੌਰਾਨ ਅੱਖਾਂ,ਦੰਦਾ ਅਤੇ ਗਲੇ ਦੇ ਰੋਗਾਂ ਦੇ ਮਹਿਰਾਂ ਜ਼ਿਨ੍ਹਾਂ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ ਇਨ੍ਹਾ ਤੋ ਬਿਨ੍ਹਾ ਆਯੂਸ਼ ਆਯੁਰਵੈਦਿਕ ਮਾਹਿਰ ਡਾਕਟਰਾ ਦੀ ਟੀਮ ਵਲੋ ਮੁਫਤ ਦਵਾਈਆਂ ਵੀ ਦਿਤੀਆਂ ਗਈਆਂ ।
ਇਸ ਕੈਂਪ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਦੇਸ਼ਰਾਜ ਮੁੱਖ ਥਾਣ ਅਫਸਰ, ਸੋਹਣ ਸਿੰਘ ਦਹਰੀਪੁਰ, ਸਜੀਵ ਲੋਟੀਆ ,ਰਾਜ ਕੁਮਾਰ ਡਾ:ਦਵਿੰਦਰ ਬਜਾੜ ਸਮਾਜ ਸੇਵਕ,ਸ਼੍ਰੀ ਮਨੋਹਰ ਲਾਲ,ਰਾਜ ਕੁਮਾਰ,ਡਾ ਸੁਨੀਲ ਕੁਮਾਰ ਸਰਪੰਚ ਸਿੰਘ,ਬਲਵਿੰਦਰ ਸਿੰਘ ਵੀ ਹਾਜਰ ਸਨ।