← ਪਿਛੇ ਪਰਤੋ
ਚੰਡੀਗੜ੍ਹ,(ਬਾਬੂਸ਼ਾਹੀ ਬਿਊਰੋ) - ਬ੍ਰਿਟਿਸ਼ ਏਅਰਵੇਜ਼ ਵੱਲੋਂ ਆਪਣੇ ਯਾਤਰੀਆਂ ਨੂੰ ਹਾਲ ਹੀ ਵਿਚ ਇਕ ਮਸ਼ਵਰਾ ਦਿੱਤਾ ਗਿਆ ਹੈ ਕਿ ਯਾਤਰੀ ਆਪਣੇ ਬੈਗ 'ਤੇ ਲੱਗੇ ਟੈਗ 'ਤੇ ਆਪਣੇ ਘਰ ਦਾ ਨਾਂ ਪਤਾ ਨਾ ਲਿਖਣ। ਇਸ ਕਾਰਨ ਨਸ਼ਾ ਤਸਕਰ ਜਾਂ ਫਿਰ ਅਪਰਾਧੀ ਤੁਹਾਡੇ ਬੈਗ ਦੀ ਦੁਰਵਰਤੋਂ ਕਰ ਸਕਦੇ ਹਨ। ਏਅਰਲਾਈਨ ਨੇ ਲਿਖਿਆ ਕਿ ਯਾਤਰੀ ਕੇਵਲ ਆਪਣਾ ਨੰਬਰ ਤੇ ਈਮੇਲ ਟੈਗ 'ਤੇ ਲਿਖਣ ਨਾ ਕਿ ਸਾਰਾ ਪਤਾ। ਜੇਕਰ ਕਿਸੇ ਯਾਤਰੀ ਦਾ ਬੈਗ ਇਧਰ ਉਧਰ ਹੋ ਵੀ ਜਾਂਦਾ ਹੈ ਤਾਂ ਏਅਰਲਾਈਨ ਲਈ ਯਾਤਰੀਆਂ ਦਾ ਨੰਬਰ ਤੇ ਈਮੇਲ ਸੰਪਰਕ ਕਰਨ ਲਈ ਕਾਫੀ ਹੁੰਦੀ ਹੈ। ਬੋਰਡਿੰਗ ਪਾਸ ਨੂੰ ਪੈਸੇਂਜਰ ਸੀਟ 'ਤੇ ਨਾ ਰੱਖਣ ਲਈ ਵੀ ਹਦਾਇਤ ਦਿੱਤੀ ਗਈ।
Total Responses : 875