← ਪਿਛੇ ਪਰਤੋ
ਚੰਡੀਗੜ੍ਹ, (ਗੁਰਭਜਨ ਗਿੱਲ) - ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਲੰਮਾ ਸਮਾਂ ਅਹੁਦੇਦਾਰ ਤੇ ਡਾ: ਐਮ.ਐਸ ਰੰਧਾਵਾ ਜੀ ਦੇ ਦੇਹਾਂਤ ਮਗਰੋਂ ਕਾਰਜਕਾਰੀ ਪ੍ਰਧਾਨ ਰਹੇ ਪ੍ਰੋ: ਪ੍ਰੀਤਮ ਸਿੰਘ ਦੀ ਯਾਦ ਚ ਪੰਜਾਬੀ ਪਿਆਰੀਆਂ ਸੰਸਥਾਵਾਂ ਲਾਜ਼ਮੀ ਸਰਗਰਮੀ ਕਰਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੀ ਪ੍ਰਧਾਨ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਗੁਰੂ ਨਾਨਕ ਸਿੱਖ ਸਟਡੀਜ਼ ਦੇ ਪ੍ਰੋਫੈਸਰ ਬਣਨ ਤੋਂ ਪਹਿਲਾਂ ਉਹ ਗੌਰਮਿੰਟ ਬਰਜਿੰਦਰਾ ਕਾਲਿਜ ਫ਼ਰੀਦਕੋਟ ਤੇ ਗੌਰਮਿੰਟ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਸਨ। ਇੱਕ ਦਰਜਨ ਮੁੱਲਵਾਨ ਪੁਸਤਕਾਂ ਦੇ ਸਿਰਜਕ ਤੇ ਦੋ ਦਰਜਨ ਤੋਂ ਵੱਧ ਮਹੱਤਵ ਪੂਰਨ ਪੁਸਤਕਾਂ ਦੇ ਸੰਪਾਦਕ ਸਨ ਉਹ। ਸਲਾਮ ਹੈ ਆਪਣੇ ਵਡਪੁਰਖੇ ਨੂੰ।
Total Responses : 267