ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਐਸ.ਆਈ.ਟੀ ਦਾ ਮੋਸਟ ਵਾਂਟੇਡ ਅਮਰੀਕ ਸਿੰਘ ਨਾਮਕ ਸ਼ਕਸ ਵੱਲੋਂ ਅੱਜ ਮੀਡੀਆ ਦੇ ਨਾਂਅ ਪੱਤਰ ਭੇਜਿਆ ਗਿਆ ਹੈ ਜਿਸ ਵਿਚ ਉਸ ਵੱਲੋਂ ਕਰੀਬ ਅੱਧਾ ਦਰਜਣ ਦੇ ਨਾਮੀ ਲੋਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਚਿੱਠੀ 'ਚ ਸਿੱਧੂ, ਗੁਰਦਾਸ ਤੂਰ, ਖੱਟਾ ਸਿੰਘ, ਵਿਕਾਸ ਗੁਪਤਾ ਸਣੇ 6 ਲੋਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਧਮਕੀ ਮਿਲਣ ਤੋਂ ਜਦੋਂ ਗੁਰਦਾਸ ਤੂਰ ਨੂੰ ਸੰਪਰਕ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਤਾਂ ਉਨ੍ਹਾਂ ਇਸ ਖ਼ਬਰ ਨੂੰ ਸੱਚ ਦੱਸਿਆ ਅਤੇ ਕਿਹਾ ਕਿ ਉਹ ਅਤੇ ਅਮਰੀਕ ਸਿੰਘ ਜਦੋਂ ਡੇਰੇ ਵਿਚ ਸਾਧੂ ਸਨ ਤਾਂ ਇਕੱਠੇ ਰਿਹਾ ਕਰਦੇ ਸਨ। ਗੁਰਦਾਸ ਤੂਰ ਨੇ ਇਸ ਗੱਲ ਨੂੰ ਦਾਅਵੇ ਨਾਲ ਕਿਹਾ ਕਿ ਮੀਡੀਆ ਨੂੰ ਮਿਲੀ ਇਸ ਚਿੱਠੀ ਦੇ ਅੰਤ ਵਿਚ ਅਮਰੀਕ ਦੇ ਹਸਤਾਖਰ ਹਨ ਅਤੇ ਉਨ੍ਹਾਂ ਨੂੰ ਉਸਦੇ ਹਸਤਰਖਰਾਂ ਦੀ ਬਾਖੂਬੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਇਕ ਤਰ੍ਹਾਂ ਨਾਲ ਡੇਰੇ ਦਾ ਸ਼ਾਰਪ ਸ਼ੂਟਰ ਸੀ ਅਤੇ ਰਾਮ ਰਹੀਮ ਨਾਲ ਦਾ ਸੱਜਾ ਹੱਥ ਮੰਨਿਆ ਜਾ ਸਕਦਾ ਹੈ। ਗੁਰਦਾਸ ਤੂਰ ਨੇ ਦੱਸਿਆ ਕਿ ਇਹ ਸ਼ਖਸ ਕੁਝ ਵੀ ਕਰ ਸਕਦਾ ਹੈ।