ਲਹੌਰ, (ਏਜੰਸੀਆਂ) : ਸਾਲ 2008 'ਚ ਮੁੰਬਈ ਬੰਬ ਬਲਾਸਟ ਮਾਮਲੇ ਦਾ ਮਾਸਟਰਮਾਈਂਡ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਦਾ ਮੁੰਡਾ ਅਤੇ ਜਵਾਈ ਪਾਕਿਸਤਾਨ 'ਚ ਜੁਲਾਈ 'ਚ ਹੋਣ ਜਾ ਰਹੀਆਂ ਜਨਰਲ ਚੋਣਾਂ ਲੜਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਵੱਲੋਂ ਦੋਵਾਂ ਦੇ ਨਾਮਜ਼ਦਗੀ ਪੱਤਰ ਮਨਜ਼ੂਰ ਕਰ ਲਏ ਗਏ ਹਨ। ਚੋਣ ਕਮਿਸ਼ਨ ਪਾਕਿਸਤਾਨ ਵੱਲੋਂ ਦੋਨਾਂ ਸਮੇਤ ਕੁੱਲ 265 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ, 80 ਨੈਸ਼ਨਲ ਅਸੈਂਬਲੀ (ਐਨਏ) ਅਤੇ 185 ਪ੍ਰਾਂਤੀ ਵਿਧਾਨ ਸਭਾ ਸੀਟਾਂ 'ਤੇ ਦਾਖਲ ਕੀਤੀਆਂ ਗਈਆਂ।
ਹਾਫਿਜ਼ ਸਈਦ ਦਾ ਮੁੰਡਾ ਹਾਫਿਜ਼ ਤੱਲ੍ਹਾ ਸਈਦ ਜਮਾਤ-ਉਦ-ਦਵਾ (ਜੇਯੂਡੀ) ਦਾ ਪ੍ਰਤੀਬੰਧਿਤ ਮੈਂਬਰ ਹੈ ਅਤੇ ਹਾਫਿਜ਼ ਦਾ ਜਵਾਈ ਹਾਫਿਜ਼ ਖਾਲਿਦ ਵਲੀਦ ਮਿੱਲੀ ਮੁਸਲਿਮ ਲੀਗ (ਐਮਐਮਐਲ) ਦਾ ਮੈਂਬਰ ਹੈ। ਦੋਵੇਂ ਅੱਲ੍ਹਾ-ੳ-ਅਕਬਰ ਤਹਿਰੀਕ (ਏ.ਏ.ਟੀ) ਦੇ ਮੰਚ ਤੋਂ ਚੋਣ ਲੜਨ ਜਾ ਰਹੇ ਹਨ। ਸਈਦ ਦਾ ਮੁੰਡਾ ਸਰਗੋਧਾ ਐਨ.ਏ-91 ਤੋਂ ਜਦਕਿ ਜਵਾਈ ਲਹੌਰ ਖੇਤਰ 'ਚ ਐਨ.ਏ-133 ਤੋਂ ਚੋਣ ਲੜੇਗਾ।