ੳਟਾਵਾ, 23 ਜੂਨ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਿਛਲੇ ਸਾਲ ਪੀ. ਈ.ਆਈ. ਪ੍ਰੀਮੀਅਰ ਵੱਲੋਂ ਦਿੱਤੇ ਗਏ 200 ਡਾਲਰ ਦੇ ਤੋਹਫ਼ੇ ਨੂੰ 30 ਦਿਨਾਂ ਅੰਦਰ ਜਨਤਕ ਨਾ ਕਰਨ 'ਤੇ 100 ਡਾਲਰ ਦਾ ਜੁਰਮਾਨਾ ਕੀਤਾ ਗਿਆ। ਸੀ.ਬੀ.ਸੀ ਨਿਊਜ਼ ਅਨੁਸਾਰ ਜੂਨ 2017 ਵਿਚ ਪ੍ਰਿੰਸ ਐਡਵਰਡ ਆਈਲੈਂਡ ਦੇ ਦੌਰੇ ਦੌਰਾਨ ਟਰੂਡੋ ਨੂੰ ਤੋਹਫੇ ਵਜੋਂ ਦੋ ਜੋੜੇ ਲੈਦਰ-ਕਵਰਡ ਐਵੀਏਟਰ ਦੀਆਂ ਐਨਕਾਂ ਭੇਟ ਕੀਤੀਆਂ ਗਈਆਂ ਸਨ। ਜਿਸਦੇ ਇੱਕ ਜੋੜੇ ਦੀ ਕੀਮਤ ਕਰੀਬ 300 ਡਾਲਰ ਸੀ।
ਕਨਫਲਿਕਟ ਆਫ ਫੈਡਰਲ ਇੰਟਰਸਟ ਨਿਯਮਾਂ ਅਨੁਸਾਰ 200 ਡਾਲਰ ਤੋਂ ਵੱਧ ਕੀਮਤ ਵਾਲੇ ਤੋਹਫਿਆਂ ਨੂੰ 30 ਦਿਨਾਂ ਅੰਦਰ ਜਨਤਕ ਕਰਨਾ ਲਾਜ਼ਮੀ ਹੁੰਦਾ ਹੈ। ਕਨਫਲਿਕਟ ਆਫ ਇੰਟਰਸਟ ਅਤੇ ਨੈਤਿਕ ਕਮਿਸ਼ਨਰ ਮਾਰੀੳ ਡੀਉਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਨੇ ਟਰੂਡੋ ਨੂੰ 100 ਡਾਲਰ ਦਾ ਜੁਰਮਾਨਾ ਕੀਤਾ ਸੀ, ਜੋ ਕਿ ਬਾਅਦ 'ਚ ਭੁਗਤਾ ਦਿੱਤਾ ਗਿਆ।
ਟਰੂਡੋ ਦੇ ਪ੍ਰੈੱਸ ਸੈਕਟਰੀ ਕੇਟਨਾਰੋ ਨੇ ਇਕ ਈ-ਮੇਲ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਕਮਿਸ਼ਨਰ ਦੇ ਦਫਤਰ ਦੇ ਕਾਰਜਾਂ ਦਾ ਸਤਿਕਾਰ ਕਰਦੇ ਹਨ ਅਤੇ ਭਵਿੱਖ 'ਚ ਉਨ੍ਹਾਂ ਦੇ ਨਿਰਦੇਸ਼ਾਂ ਤੇ ਸਲਾਹ ਦੀ ਪਾਲਣਾ ਕਰਦੇ ਰਹਿਣਗੇ।
ਇਹ ਦੂਜੀ ਵਾਰ ਹੋਇਆ ਕਿ ਟਰੂਡੋ ਨੂੰ ਨੈਤਿਕ ਦਫਤਰ ਦੁਆਰਾ ਜੁਰਮਾਨਾ ਕੀਤਾ ਗਿਆ ਹੋਵੇ। ਪਹਿਲਾਂ ਦਸੰਬਰ 2016 'ਚ,ਟਰੂਡੋ ਵੱਲੋਂ ਬਹਾਮਸ 'ਚ ਆਗਾ ਖ਼ਾਨ ਦੀ ਮਲਕੀਅਤ ਵਾਲੇ ਇੱਕ ਪ੍ਰਾਈਵੇਟ ਟਾਪੂ 'ਤੇ ਆਪਣਾ ਚੌਪਰ ਲਿਜਾਣਾ ਮਹਿੰਗਾ ਪੈ ਗਿਆ ਸੀ ਜਿਸ ਨਾਲ ਉਹਨਾਂ ਵੱਲੋਂ ਨੈਤਿਕ ਨਿਯਮਾਂ ਨੂੰ ਤੋੜਿਆ ਗਿਆ ਸੀ।