← ਪਿਛੇ ਪਰਤੋ
ਨਵੀਂ ਦਿੱਲੀ (ਏਜੰਸੀ) - ਪਾਕਿਸਤਾਨ 'ਚ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਜਾਣ ਲਈ 300 ਸਿੱਖ ਸ਼ਰਧਾਲੂਆਂ ਨੂੰ ਲਾਹੌਰ ਦੇ ਵੀਜ਼ੇ ਦੇ ਦਿੱਤੇ ਗਏ ਹਨ। ਇਹ ਜਾਣਕਾਰੀ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਸ਼ੁਕਰਵਾਰ ਨੂੰ 300 ਤੋਂ ਵੱਧ ਸ਼ਰਧਾਲੂਆਂ ਨੂੰ ਬਰਸੀ ਮੌਕੇ ਪੁੱਜਣ ਲਈ ਦਿੱਤੇ ਗਏ ਵੀਜ਼ਿਆਂ ਦਾ ਐਲਾਨ ਕਰਦਿਆਂ ਦਿੱਤੀ ਗਈ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਅਟ੍ਹਾਰੀ ਤੋਂ ਪਾਕਿਸਤਾਨ ਤਕ ਪਾਕਿਸਤਾਨ ਰੇਲਵੇ ਵੱਲੋਂ ਸ਼ਰਧਾਲੂਆਂ ਲਈ ਇਕ ਖਾਸ ਰੇਲਗੱਡੀ ਦਾ ਇੰਤਜ਼ਾਮ ਕੀਤਾ ਗਿਆ ਸੀ। ਹਾਈ ਕਮਿਸ਼ਨ ਨੇ ਕਿਹਾ ਕਿ, ''ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ 21 ਤੋਂ 30 ਜੂਨ ਤੱਕ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 300 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ।
Total Responses : 188