ਚੰਡੀਗੜ੍ਹ - ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਧੀ ਵੱਲੋਂ ਆਪਣੇ ਘਰਵਾਲੇ ਸੰਦੀਪ ਖਿੰਡਾ 'ਤੇ ਤਕਰੀਬਨ 2 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਠੱਗੀ ਦੇ ਇਲਜ਼ਾਮ ਲਗਾਏ ਹਨ। ਨਿਰੰਕਾਰੀ ਹਰਦੇਵ ਸਿੰਘ ਦੀ ਧੀ ਸਮਤਾ ਨਿਰੰਕਾਰੀ ਦਾ ਕਹਿਣਾ ਹੈ ਕਿ ਠੱਗੀ ਲਈ ਡਿਜ਼ੀਟਲ ਸਿਗਨੇਚਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਸਮਤਾ ਵੱਲੋਂ ਵਸੰਤ ਕੁੰਜ ਥਾਣੇ (ਸਾਊਥ) ਦਿੱਲੀ 'ਚ ਕੇਸ ਵੀ ਦਰਜ ਕਰਵਾਇਆ ਗਿਆ ਹੈ। ਹਰਦੇਵ ਸਿੰਘ ਦੀ 13 ਮਈ 2016 ਨੂੰ ਕੈਨੇਡਾ ਦੇ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਹਨਾਂ ਦਾ ਜਵਾਈ ਉਨ੍ਹਾਂ ਦੇ ਨਾਲ ਕਾਰ 'ਚ ਹੀ ਸੀ।
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਸਮਤਾ ਨੇ ਸ਼ਿਕਾਇਤ 'ਚ ਕਿਹਾ ਕਿ ਸੰਦੀਪ ਨੇ ਜੈਨ ਫਲੋਰੀਕਲਚਰ ਲਿਮ. (ਜੇ.ਐਫ.ਐਲ) ਨਾਅ ਦੀ ਇਕ ਕੰਪਨੀ ਖਰੀਦੀ ਹੈ। ਜਿਸ 'ਚ ਉਸ ਵੱਲੋਂ ਸਮਤਾ ਕੋਲੋਂ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਕਰਵਾਇਆ ਗਿਆ। ਕੰਪਨੀ 'ਚ ਸਮਤਾ ਅਨੁਸਾਰ 100 ਫੀਸਦ ਸ਼ੇਅਰ ਉਸਦੇ ਹੀ ਸਨ। ਸੰਦੀਪ ਨੇ ਸਮਤਾ ਦੇ ਫਰਜੀ ਡਿਜੀਟਲ ਸਿਗਨੇਚਰ ਬਣਵਾ ਕੇ ਇਹਨਾਂ ਨੂੰ ਆਪਣੇ ਨਾਂਅ ਕਰਵਾ ਲਿਆ। ਸਮਤਾ ਅਨੁਸਾਰ ਉਸ ਵੱਲੋਂ ਡਿਜੀਟਲ ਸਿਗਨੇਚਰਾਂ ਲਈ ਕਦੀ ਅਪਲਾਈ ਹੀ ਨਹੀਂ ਕੀਤਾ ਗਿਆ ਸੀ। ਐਫਆਈਆਰ 'ਚ ਸੰਦੀਪ, ਉਸਦੇ ਪਿਤਾ ਬਲਦੇਵ ਸਿੰਘ, ਜਲੰਧਰ ਤੋਂ ਕੁਵਿੰਦਰ ਸਿੰਘ, ਦਿੱਲੀ ਤੋਂ ਕੰਪਨੀ ਸੈਕਟਰੀ ਅਨੁਜ ਗੁਪਤਾ, ਗੁੜਗਾਂੳ ਨਿਵਾਸੀ ਕੰਪਨੀ ਸੈਕਰੇਟਰੀ ਰਾਸੂ ਸ਼ਰਮਾ, ਸਿਫੀ ਟੈਕਨਾਲੋਜੀ ਲਿਮ. ਦੇ ਚੇਅਰਮੈਨ, ਕੰਪਬੀ ਦੇ ਕਰਮਚਾਰੀ ਅਲੋਕ ਸਕਸੇਨਾ ਅਤੇ ਹਿਮਾਂਸ਼ੂ ਕਪੂਰ ਦਾ ਨਾਂਅ ਦਰਜ ਹੈ।