← ਪਿਛੇ ਪਰਤੋ
ਲੁਧਿਆਣਾ - ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਲੁਧਿਆਣਾ ਜੇਲ੍ਹ 'ਚ ਕੈਦ ਹਵਾਲਾਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਇਸ ਗੱਲ ਦੀ ਜ਼ਿੰਮੇਵਾਰੀ ਫੇਸਬੁੱਕ ਪੇਜ ਤੇ ਬੰਬੀਹਾ ਗਰੁੱਪ ਵੱਲੋਂ ਲਈ ਗਈ ਹੈ। ਇਹ ਫੇਸਬੁੱਕ ਪੋਸਟ ਦਵਿੰਦਰ ਬੰਬੀਹਾ ਨਾਂਅ ਦੀ ਫੇਸਬੁੱਕ ਆਈ.ਡੀ ਤੋਂ ਪਾਈ ਗਈ ਹੈ ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਪਿਛਲੇ ਮਹੀਨੇ ਪਿੰਡ ਵਿਚੋਰੀ ਦਾ ਰਹਿਣ ਵਾਲੇ ਡੇਰਾ ਪ੍ਰੇਮੀ ਵੱਲੋਂ ਉਸਦੀ ਮਾਂ ਦੀ ਮੌਤ ਤੋਂ ਬਾਅਦ ਗੁੱਸੇ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜ ਦਿੱਤੇ ਗਏ ਸਨ। ਉਸੇ ਸ਼ਖਸ ਨੂੰ ਕੱਲ੍ਹ 22 ਜੂਨ ਸ਼ਾਮ 4.30 ਵਜੇ ਬੰਬੀਹਾ ਗਰੁੱਪ ਨਾਲ ਸਬੰਧ ਰੱਖਣ ਵਾਲੇ ਇਕ ਨੌਜਵਾਨ ਵੱਲੋਂ ਬੁਰੀ ਤਰ੍ਹਾਂ ਨਾਲ ਕੁਟਾਪਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਹਵਾਲਾਤੀ ਨੂੰ ਲੁਧਿਆਣਾ ਡੀ.ਐਮ.ਸੀ ਹਸਪਤਾਲ ਭਰਤੀ ਕਰਵਾਇਆ ਦਿੱਤਾ ਗਿਆ ਹੈ।
Total Responses : 267