ਮਨਾਲੀ - ਹਿਮਾਚਲ ਪ੍ਰਦੇਸ਼ ਦੀ ਐਚ.ਆਰ.ਟੀ.ਸੀ ਨੇ ਪਿਛਲੇ ਢਾਈ ਮਹੀਨਿਆਂ 'ਚ ਸਰਕਾਰ ਨੂੰ 8 ਕਰੋੜ 88 ਲੱਖ ਰੁਪਏ ਦਾ ਮੁਾਨਫਾ ਕਰ ਕੇ ਦਿੱਤਾ। ਮਨਾਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਿਮਾਚਲ ਦੇ ਟ੍ਰਾਂਸਪੋਰਟ ਮੰਤਰੀ ਗੋਵਿੰਦ ਠਾਕੁਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਪੰਜਾਬ ਕੇਸਰੀ ਦੀ ਰਿਪੋਰਟ ਅਨੁਸਾਰ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ 1 ਅਪ੍ਰੈਲ, 2018 ਤੋਂ 20 ਜੂਨ ਤੱਕ ਢਾਈ ਮਹੀਨਿਆਂ 'ਚ ਐਚ.ਆਰ.ਟੀ.ਸੀ ਨੇ 1,78,94,83,251 ਦਾ ਕਾਰੋਬਾਰ ਕੀਤਾ, ਜਦਕਿ ਪਿਛਲੇ ਸਾਲ ਇਹਨਾਂ ਦਿਨਾਂ 'ਚ 1,70,06,66,406 ਦਾ ਕਾਰੋਬਾਰ ਕੀਤਾ ਸੀ। ਐਚ.ਆਰ.ਟੀ.ਸੀ ਨੇ ਢਾਈ ਮਹੀਨਿਆਂ 'ਚ 8 ਕਰੋੜ 88 ਲੱਖ ਦਾ ਮੁਨਾਫਾ ਕਮਾਇਆ। ਗੋਵਿੰਦ ਠਾਕੁਰ ਨੇ ਕਿਹਾ ਕਿ ਬੀਜੇਪੀ ਸਰਕਾਰ ਆਉਂਦਿਆਂ ਹੀ ਘਾਟੇ 'ਚ ਚੱਲ ਰਹੀ ਐਚ.ਆਰ.ਟੀ.ਸੀ ਨੇ ਹੁਣ ਤੱਕ 32 ਕਰੋੜ ਦਾ ਮੁਨਾਫਾ ਕਮਾਇਆ ਹੈ।