← ਪਿਛੇ ਪਰਤੋ
ਫ਼ਤਿਹਗੜ ਸਾਹਿਬ 22 ਜੂਨ 2018: ਫ਼ਤਿਹਗੜ ਸਾਹਿਬ ਦੇ ਨਵ ਨਿਯੁਕਤ ਤਹਿਸੀਲਦਾਰ ਗੁਰਜਿੰਦਰ ਸਿੰਘ ਦਾ ਦੀ ਅਤਾਪੁਰ ਵੈਲਫੇਅਰ ਕਲੱਬ ਵੱਲੋ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ! ਇਥੇ ਗੱਲਬਾਤ ਕਰਦਿਆ ਕਲੱਬ ਪ੍ਰਧਾਨ ਦੀਦਾਰ ਗੁਰਨਾ ਨੇ ਕਿਹਾ ਤਹਿਸੀਲਦਾਰ ਗੁਰਜਿੰਦਰ ਸਿੰਘ ਇੱਕ ਬਹੁਤ ਹੀ ਇਮਾਨਦਾਰ ਅਤੇ ਚੰਗੇ ਸੁਭਾਅ ਵਾਲੇ ਅਫ਼ਸਰ ਵਜੋ ਜਾਣੇ ਜਾਦੇ ਹਨ ਅਤੇ ਇਸਤੋ ਪਹਿਲਾਂ ਵੀ ਉਹ ਕਈ ਥਾਂਵਾ ਤੇ ਬਤੌਰ ਤਹਿਸੀਲਦਾਰ ਵਿਖੇ ਸੇਵਾ ਨਿਭਾਅ ਚੁੱਕੇ ਹਨ ! ਇਸ ਮੌਕੇ ਤਹਿਸੀਲਦਾਰ ਗੁਰਜਿੰਦਰ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਦੇਰ ਤੋ ਲਟਕਦੇ ਆ ਰਹੇ ਮਾਮਲਿਆ ਨੂੰ ਹੱਲ ਕਰਨਾ ਉਹਨਾ ਦਾ ਪਹਿਲਾ ਮੰਤਵ ਹੋਵੇਗਾ ਅਤੇ ਇਲਾਕੇ ਦੇ ਲੋਕਾ ਦੀਆ ਉਹਨਾ ਦੇ ਮਹਿਕਮੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ !
Total Responses : 936