ਫਿਰੋਜ਼ਪੁਰ 22 ਜੂਨ ( ਗੁਰਿੰਦਰ ਸਿੰਘ ) ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ, ਫਿਰੋਜਪੁਰ ਵੱਲੋ ਸਿਹਤ ਵਿਭਾਗ ਨਾਲ ਮਿਲ ਕੇ ਜਿਲ੍ਹਾ ਫੂਡ ਸੇਫਟੀ ਅਫਸਰ. ਮਨਜਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ ਫਿਰੋਜਪੁਰ ਕੈਂਟ ਦੀਆਂ ਵੱਖ- ਵੱਖ ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਲਏ।
ਇਹ ਜਾਣਕਾਰੀ ਡਿਪਟੀ ਡਾਹਿਰੈਕਟਰ ਡੇਅਰੀ ਰਣਦੀਪ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਲਏ ਗਏ ਸੈਂਪਲ ਹੈਲਥ ਵਿਭਾਗ ਵੱਲੋ ਖਰੜ ਵਿਖੇ ਬਣੀ ਹੋਈ ਲੈਬਾਰਟਰੀ ਵਿੱਚ ਚੈੱਕ ਕਰਨ ਲਈ ਭੇਜ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਡੇਅਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਡੇਅਰੀਆਂ ਤੇ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ । ਉਨ੍ਹਾਂ ਕਿਹਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਦੀਆਂ ਹਦਾਇਤਾ ਤੇ ਖਾਣ- ਪੀਣ ਵਾਲੀਆਂ ਵਸਤਾਂ ਦੀ ਜਾਂਚ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟ ਕਰਨ ਵਾਲਿਆ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ ।
ਇਸ ਮੌਕੇ ਬੀਰਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ, ਕਪਲਮੀਤ ਸਿੰਘ ਸੰਧੂ ਡੇਅਰੀ ਵਿਕਾਸ ਇੰਸਪੈਕਟਰ, ਡਾ: ਰਜੇਸ ਗੁੰਬਰ, ਬਲਬੀਰ ਚੰਦ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ ।