← ਪਿਛੇ ਪਰਤੋ
ਐਸ.ਏ.ਐਸ. ਨਗਰ, 22 ਜੂਨ 2018: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਏ.ਐਸ.ਨਗਰ ਸਥਿਤ ਦਫ਼ਤਰ ਦੇ ਐਕਸੀਅਨ ਸ੍ਰੀ ਲਵਲੀਨ ਦੂਬੇ ਅਤੇ ਐਸ.ਡੀ.ਓ ਕਮਲਦੀਪ ਕੌਰ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲੌਗੀ ਵਿਖੇ ਬਾਇਓ ਮੈਡੀਕਲ ਕਾਮਨ ਫੈਸਲਿਟੀ ਦਾ ਨਰਿੱਖਣ ਕੀਤਾ । ਜਿਥੇ ਕਿ ਐਸ.ਏ.ਐਸ.ਨਗਰ ਤੇ ਰੂਪਨਗਰ ਦੇ ਸਾਰੇ ਹਸਪਤਾਲਾਂ ਦਾ ਬਾਇਓ ਮੈਡੀਕਲ ਵੇਸਟ ਆਉਂਦਾ ਹੈ ਅਤੇ ਵੇਸਟ ਨੁੂੰ ਟਰੀਟ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਐਕਸੀਅਨ ਸ੍ਰੀ ਲਵਲੀਨ ਦੂਬੇ ਨੇ ਦੱਸਿਆ ਕਿ ਬਾਇਓ ਮੈਡੀਕਲ ਕਾਮਨ ਫੈਸਲਿਟੀ ਦਾ ਨਰਿੱਖਣ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤਾ ਗਿਆ ਹੈ ਤਾਂ ਜੋ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਬਾਇਓ ਮੈਡੀਕਲ ਕਾਮਨ ਫੈਸਲਿਟੀ ਵਿੱਚ ਸੀ.ਸੀ.ਟੀਵੀ ਕੈਮਰੇ ਲਗੇ ਹੋਏ ਹਨ ਅਤੇ ਅਣਗਹਿਲੀ ਦੀ ਭਾਵੇ ਕੋਈ ਗੁਜਾਇਸ ਨਹੀਂ ਹੈ ਪਰੰਤੂ ਫਿਰ ਵੀ ਇਥੋ ਦੇ ਅਧਿਕਾਰੀ ਐਚ.ਐਸ. ਭੁੱਲਰ ਅਤੇ ਹੋਰ ਕਰਮਚਾਰੀਆਂ ਨੁੂੰ ਬਾਇਓ ਮੈਡੀਕਲ ਵੇਸਟ ਨੁੂੰ ਟਰੀਟ ਕਰਨ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵਿਸ਼ਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਹਦਾਇਤਾਂ ਮੁਤਾਬਿਕ ਜੋ ਕਮੀਆਂ ਸਨ ਉਨ੍ਹਾਂ ਨੁੰ ਦੂਰ ਕਰਨ ਲਈ ਵੀ ਆਖਿਆ ਗਿਆ ਹੈ ਅਤੇ ਇਸ ਦੀ ਇੱਕ ਵਿਸ਼ੇਸ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਨੁੂੰ ਵੀ ਭੇਜੀ ਜਾਵੇਗੀ। ਫੋਟੋ ਕੈਪਸ਼ਨ: ਪ੍ਰਦੂਸਿਣ ਕੰਟਰੋਲ ਬੋਰਡ ਦੇ ਐਕਸੀਅਨ ਸ੍ਰੀ ਲਵਲੀਨ ਦੂਬੇ ਬਲੌਂਗੀ ਬਾਇਓ ਮੈਡੀਕਲ ਕਾਮਨ ਫੈਸਲਿਟੀ ਦਾ ਨਰਿੱਖਣ ਕਰਦੇ ਹੋਏ।
Total Responses : 188