← ਪਿਛੇ ਪਰਤੋ
ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਪੇਂਡੂ ਖੇਤਰਾਂ 'ਚ ਬਿਜਲੀ ਦੀਆਂ ਦਰਾਂ 'ਤੇ 2 ਫੀਸਦ ਡਿਊਟੀ 'ਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਬਿਜਲੀ ਦਰਾਂ 'ਤੇ 13 ਫੀਸਦ ਡਿਊਟੀ ਸੀ ਜੋ ਕਿ ਹੁਣ 15 ਫੀਸਦ ਕਰ ਦਿੱਤੀ ਗਈ ਹੈ। ਇਹ ਨੋਟਿਫਿਕੇਸ਼ਨ 13 ਮਾਰਚ ਨੂੰ ਕੈਬਿਨੇਟ ਬੈਠਕ 'ਚ ਲਏ ਗਏ ਫੈਸਲੇ ਅਧਾਰਿਤ ਜਾਰੀ ਕੀਤਾ ਗਿਆ ਹੈ। ਨਵੀਆਂ ਦਰਾਂ 1 ਅਪ੍ਰੈਲ 2018 ਤੋਂ ਲਾਗੂ ਹੋਣਗੀਆਂ। ਆਉਣ ਵਾਲੇ ਬਿਲ 'ਚ ਇਹ ਦਰਾਂ ਲੱਗ ਕੇ ਆਉਣਗੀਆਂ।
Total Responses : 936