ਰੂਪਨਗਰ, 22 ਜੂਨ 2018: ਪੰਜਾਬ ਵਿਚ ਜਲਦ ਹੀ ਅੰਤਰ ਰਾਸਟਰੀ ਰੋਜ਼ਗਾਰ ਮੇਲਾ ਕਰਵਾਇਆ ਜਾਵੇਗਾ, ਜਿਸ ਬਾਰੇ ਜਲਦ ਹੀ ਮੁਖ ਮੰਤਰੀ ਪੰਜਾਬ ਐਲਾਨ ਕਰਨਗੇ।ਅੱਜ ਇਥੇ ਸਥਾਨਿਕ ਆਈ.ਟੀ.ਆਈ. ਵਿਖੇ ਪਹੁੰਚੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ, ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਲਗਾਏ ਗਏ ਰੋਜਗਾਰ ਮੇਲਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਇਸੇ ਤਰਜ ’ਤੇ ਅੰਤਰਾਸ਼ਟਰੀ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਦ ਹੀ ਐਲਾਨ ਕੀਤਾ ਜਾਵੇਗਾ।
ਸ. ਚੰਨੀ ਨੇ ਦੱਸਿਆ ਕਿ ਹੁਣ ਤੱਕ ਵਿਭਾਗ ਕੋਲ ਵਿਦੇਸਾਂ ਤੋਂ 10 ਹਜਾਰ ਦੇ ਕਰੀਬ ਨੌਕਰੀਆਂ ਦੀ ਪੇਸਕਸ ਆ ਚੁਕੀ ਹੈ, ਜਿੰਨਾਂ ਲਈ ਵਿਭਾਗ ਵਲੋਂ ਵੈਬਸਾਈਟ ’ਤੇ ਨੌਜਵਾਨਾਂ ਤੋਂ ਅਰਜੀਆਂ ਲਈਆਂ ਜਾਣਗੀਆਂ ਅਤੇ ਇੰਨਾ ਨੌਕਰੀਆਂ ਲਈ ਉਨਾਂ ਦੀ ਚੋਣ ਕੀਤੀ ਜਾਵੇਗੀ।ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਨੌਜਵਾਨਾਂ ਨੂੰ ਪ੍ਰਾਈਵੇਟ ਟਰੈਵਲ ਏਜੰਟਾਂ ਦੇ ਝਮਜਟ ਤੋਂ ਬਚਾਉਣ ਲਈ ਇਕ ਵੱਡੀ ਪਹਿਲਕਦਮੀ ਹੋਵੇਗੀ।ਉਨਾਂ ਨਾਲ ਹੀ ਦੱਸਿਆ ਕਿ ਪੰਜਾਬ ਸਰਕਾਰ ਭਵਿੱਖ ਵਿਚ ਅਜਿਹਾ ਢਾਂਚਾ ਖੜਾ ਕਰਨ ਲਈ ਯਤਨਸ਼ੀਲ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਵਿਦੇਸ਼ਾਂ ਵਿਚ ਪੜਾਈ ਅਤੇ ਕੰਮ ਲਈ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟਾਂ ਨੂੰ ਪੂਰੀ ਤਰਾਂ ਨਾਲ ਠ ੱਲ ਪਵੇਗੀ।
ਸ੍ਰੀ ਚੰਨੀ ਅੱਜ ਇਥੇ ਪ੍ਰਧਾਨ ਮੰਤਰੀ ਕੋਸਲ ਵਿਕਾਸ ਯੋਜਨਾ ਤਹਿਤ ਸਰਕਾਰੀ ਸੰਸਥਾਵਾਂ ਵਿਚ ਸਾਰਟ ਟਰਮ ਕੋਰਸ ਦਾ ਉਦਘਾਟਨ ਕਰਨ ਹਿੱਤ ਆਏ ਹੋਏ ਸਨ। ਇਹ ਕੋਰਸ ਪਹਿਲਾਂ ਰਾਜ ਦੀਆਂ ਪ੍ਰਾਈਵੇਟ ਆਈ.ਟੀ.ਆਈਜ ਵਿਚ ਕਰਵਾਇਆ ਜਾ ਰਿਹਾ ਸੀ ਅਤੇ ਹੁਣ ਇਸ ਨੂੰ ਸਰਕਾਰੀ ਸੰਸਥਾਵਾਂ ਵਿਚ ਸੁਰੂ ਕੀਤਾ ਗਿਆ ਹੈ ਤਾਂ ਜੋ ਨੋਜਵਾਨ ਬਿੰਨਾ ਕਿਸੇ ਖਰਚ ਤੋਂ ਇਹ ਕੋਰਸ ਕਰ ਸਕਣ। ਉਨਾ ਦੱਸਿਆ ਕਿ ਅਜਿਹੇ ਕਿੱਤਾ ਮੱੁਖੀ ਸਾਰਟ ਟਰਮ ਕੋਰਸ ਰਾਜ ਭਰ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਅਗਲੇ ਦਿਨਾਂ ਦੌਰਾਨ ਸੁਰੂ ਹੋ ਜਾਣਗੇ।
ਉਨਾਂ ਕਿਹਾ ਕਿ ਰਾਜ ਦੇ ਨੋਜਵਾਨਾਂ ਨੂੰ ਰੁਜਗਾਰ ਦੇ ਕਾਬਿਲ ਬਨਾਉਣ ਹਿੱਤ ਸਾਰਟ ਟਰਮ ਕੌਰਸਿਜ ਵਿੱਚ ਸਕਿੱਲ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੌਜਨਾਂ ਤਹਿਤ ਇਸ ਸੰਸਥਾ ਵਿਖੇ ਵਖ ਵੱਖ ਟਰੇਡਾਂ ਨਾਲ ਸਬੰਧਤ 8 ਸਾਰਟ ਟਰਮ ਕੋਰਸਿਜ ਸੁਰੂ ਕੀਤੇ ਜਾਣੇ ਹਨ। ਸਕੀਮ ਅਧੀਨ ਦਾਖਲ ਹੋਏ ਸਿਖਿਆਰਥੀਆਂ ਰੋਜਗਾਰ ਦੇ ਕਾਬਲ ਬਨਾਉਣ ਹਿੱਤ ਬਿਨਾਂ ਫੀਸ ਤੋ ਟ੍ਰੇਨਿੰਗ ਮੁਹੱਇਆ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਇਸ ਸਕੀਮ ਅਧੀਨ ਦਾਖਲ ਹੋਏ ਸਿਖਿਆਰਥੀਆਂ ਨੂੰ ਟੀ.ਐਲ.ਐਮ. (ਇੰਡੈਕਸਨ ਕਿੱਟ) ਵੀ ਫਰੀ ਮੁਹੱਇਆ ਕਰਵਾਈ ਗਈ।ਉਨਾਂ ਕਿਹਾ ਕਿ ਸਰਕਾਰ ਵਲੋਂ ਆਈ.ਟੀ.ਆਈ. ਰੂਪਨਗਰ ਨੂੰ ਮਾਡਲ ਆਈ.ਟੀ.ਆਈ. ਵਜੋਂ ਵਿਕਸਿਤ ਕਰਨ ਲਈ ਚੁਣਿਆ ਗਿਆ ਹੈ ਜਿਸ ਲਈ 10 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਵਿਭਾਗ ਵਲੋਂ ਜਲਦ ਹੀ ਉਦਯੋਗਿਕ ਸਿਖਲਾਈ ਅਤੇ ਤਕਨੀਕੀ ਸਿਖਿਆ ਸਬੰਧੀ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਰਾਹੀਂ ਵਿਦਿਆਰਥੀ ਆਪਣੇ ਕੋਰਸ ਪੀਰੀਅਡ ਦੌਰਾਨ ਜਿੱਥੇ ਸਿਖਿਆ ਹਾਸਲ ਕਰੇਗਾ, ਉਥੇ ਨਾਲ ਹੀ ਟਰੇਨਿੰਗ ਰਾਹੀਂ ਕਮਾਈ ਵੀ ਕਰੇਗਾ।
ਸ੍ਰੀ ਚੰਨੀ ਨੈ ਕਿਹਾ ਕਿ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਵਿਦਿਆਰਥੀਆਂ ਦੇ ਪ੍ਰੀਖਿਆ ਪ੍ਰਣਾਲੀ ਵਿਚ ਵੱਡੀ ਤਬਦੀਲੀ ਲਿਆਂਦੀ ਗਈ ਹੈ, ਇਸ ਨਾਲ ਨਕਲ ਦੀ ਬਿਮਾਰੀ ਨੂੰ ਪੂਰੀ ਤਰਾਂ ਠਲ ਪਈ ਹੈ।ਉਨਾਂ ਕਿਹਾ ਕਿ ਵਿਭਾਗ ਵਲੋਂ ਪ੍ਰਾਈਵੇਟ ਆਈ.ਟੀ.ਆਈਜ ਵਿਚ ਪੜਣ ਵਾਲੇ ਵਿਦਿਆਰਥੀਆਂ ਦੇ ਪੇਪਰ ਸਰਕਾਰੀ ਆਈ.ਟੀ.ਆਈਜ ਵਿਚ ਲੈਣ ਦਾ ਫੈਸਲਾ ਗਿਆ ਹੈ ਅਤੇ ਨਾਲ ਹੀ ਇਹ ਪ੍ਰੀਖਿਆ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਉਨਾਂ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਦੀ ਹਾਜਰੀ ਨੂੰ ਯਕੀਨੀ ਬਨਾਉਣ ਲਈ ਬਾਇਓਮੈਟਰਿਕ ਸਿਸਟਮ ਵੀ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਐਸ.ਡੀ.ਐਮ. ਰੂਪਨਗਰ ਸ੍ਰੀਮਤੀ ਹਰਜੋਤ ਕੌਰ, ਤਕਨੀਕੀ ਸਿਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਕੌਰ ਅਤੇ ਨੈਨਸੀ ਗੋਇਲ ਬਲਾਕ ਥਮੈਟਿਕ ਮੈਨੇਜਰ (ਪੀ.ਐਸ.ਡੀ.ਐਮ) ਉਦਯੋਗਿਕ ਸਿਖਲਾਈ ਸੰਸਥਾ ਦੇ ਪਿ੍ਰੰਸੀਪਲ ਸ੍ਰੀ ਬਲਬੀਰ ਸਿੰਘ ਅਤੇ ਮੁੱਖ ਅਧਿਆਪਕ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਸ੍ਰੀ ਸਤਪਾਲ ਹਾਜਰ ਸਨ।