← ਪਿਛੇ ਪਰਤੋ
ਵਾਸ਼ਿੰਗਟਨ - ਅਮਰੀਕਾ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਨ ਵਾਲੇ ਭਾਰਤੀਆਂ ਅਤੇ ਹੋਰਨਾਂ ਦੇਸ਼ਾਂ ਦੇ ਲੋਕਾਂ 'ਤੇ ਸਖ਼ਤੀ ਵਰਤੀ ਜਾ ਰਹੀ ਹੈ। ਬੀਤੇ ਦਿਨੀਂ ਅਮਰੀਕਾ ਤੋਂ 52 ਭਾਰਤੀਆਂ ਨੂੰ ਡਿਟੇਨ ਕਰਨ ਦੀ ਖ਼ਬਰ ਹਾਲੇ ਠੰਢੀ ਨਹੀਂ ਸੀ ਹੋਈ ਕਿ ਅਮਰੀਕਾ ਵੱਲੋਂ ਅੱਜ 42 ਹੋਰ ਭਾਰਤੀਆਂ ਨੂੰ ਡਿਟੇਨ ਕਰ ਦਿੱਤਾ ਹੈ। ਇਹ ਅਮਰੀਕਾ ਦੀ ਇਸ ਹਫਤੇ ਦੀ ਦੂਜੀ ਵੱਡੀ ਕਾਰਵਾਈ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਆਏ ਭਾਰਤੀਆਂ ਨੂੰ ਅਮਰੀਕੀ ਪ੍ਰਸ਼ਾਸਨ ਨੇ ਡਿਟੇਨ ਕੀਤਾ ਹੋਵੇ। 'ਦ ਹਿੰਦੂ' ਅਨੁਸਾਰ ਜਦੋਂ ਭਾਰਤੀ ਅਧਿਕਾਰੀਆਂ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਕੋਲ ਪਹੁੰਚ ਕੀਤੀ ਗਈ ਅਤੇ ਡਿਟੇਨ ਕੀਤੇ ਗਏ ਲੋਕਾਂ ਦੀ ਸੂਚੀ ਮੰਗੀ ਗਈ ਤਾਂ ਇਸ ਗੱਲ ਦੀ ਪੁਸ਼ਟੀ ਆਈ.ਸੀ.ਈ. ਨੇ ਕੀਤੀ ਕਿ ਮੈਕਸਿਕੋ ਤੋਂ ਐਲ-ਪਾਸੋ ਬਾਰਡਰ ਟੱਪ ਕੇ ਨਿਊ ਮੈਕਸਿਕੋ ਦੇ 'ਓਟੇਰੋ ਕਾਉਂਟੀ ਡਿਟੈਂਸ਼ਨ ਸੈਂਟਰ' 'ਚ ਡਿਟੇਨ ਕੀਤੇ ਗਏ 42 ਲੋਕ ਭਾਰਤੀ ਹਨ। ਡਿਟੇਨ ਕੀਤੇ ਗਏ ਜ਼ਿਆਦਾਤਰ ਭਾਰਤੀ ਸਿੱਖ ਪਰਿਵਾਰਾਂ ਨਾਲ ਸਬੰਧ ਰਖਦੇ ਹਨ ਅਤੇ ਜਾਂ ਫਿਰ ਆਂਧਰਾ ਪ੍ਰਦੇਸ਼ ਦੇ ਇਸਾਈ ਲੋਕ ਹਨ। ਓਰੇਗਨ 'ਚੋਂ ਡਿਟੇਨ ਹੋਇਆਂ ਨੂੰ ਜਦੋਂ ਅਮਰੀਕੀ ਲਾਅਮੇਕਰ ਵੱਲੋਂ ਉਨ੍ਹਾਂ ਦੇ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਆਉਣ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾ ਕਿਹਾ ਕਿ ਉਹ ਅਮਰੀਕਾ 'ਚ ਸਿਆਸੀ ਸਟੇਅ ਚਾਹੁੰਦੇ ਹਨ ਅਤੇ ਉਹ ਭਾਰਤ ਵਿਚ ਧਾਰਮਿਕ ਅੱਤਿਆਚਾਰ ਦੇ ਸ਼ਿਕਾਰ ਸਨ।
Total Responses : 267