← ਪਿਛੇ ਪਰਤੋ
ਨਵੀਂ ਦਿੱਲੀ (ਏਜੰਸੀਆਂ) - ਹਰ ਵਾਰ ਆਪਣੀ ਤਸਵੀਰ ਵਿਸ਼ਵ ਪ੍ਰਸਿੱਧ ਮੈਗਜ਼ੀਨ 'ਟਾਈਮ ਮੈਗਜ਼ੀਨ' ਦੇ ਫਰੰਟ ਪੇਜ 'ਤੇ ਦੇਖਣ ਦੇ ਚਾਹਵਾਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਸ਼ਾਇਦ ਇਸ ਵਾਰ ਦੇ ਟਾਈਮ ਮੈਗਜ਼ੀਨ' ਵੱਲੋਂ ਲਗਾਏ ਫਰੰਟ ਕਵਰ ਨੂੰ ਦੇਖ ਕੇ ਖੁਸ਼ ਨਹੀਂ ਹੋਣਗੇ। ਕਿਉਂਕਿ 'ਟਾਈਮ ਮੈਗਜ਼ੀਨ' ਨੇ ਇਸ ਹਫਤੇ ਆਪਣੇ ਫਰੰਟ ਪੇਜ 'ਤੇ ਇਸ ਹਫਤੇ ਅਮਰੀਕਾ ਦੇ ਬਾਰਡਰ 'ਤੇ ਮਸ਼ਹੂਰ ਫੋਟੋਗ੍ਰਾਫਰ ਜੌਨ ਮੂਰ ਵੱਲੋਂ ਲਈ ਗਈ ਤਸਵੀਰ ਦੇ ਨਾਲ ਟਰੰਪ ਦੀ ਤਸਵੀਰ ਲਗਾਈ ਹੈ ਅਤੇ ਲਿਖਿਆ ''ਵੈਲਕਮ ਟੂ ਅਮੈਰਿਕਾ''। ਤਸਵੀਰ ਇਕ ਛੋਟੀ ਬੱਚੀ ਦੀ ਹੈ ਜੋ ਆਪਣੀ ਮਾਂ ਨੂੰ ਲੱਭਣ ਲਈ ਇਧਰ ਉਧਰ ਭਾਲ ਕਰਦੀ ਰੋ ਰਹੀ ਹੈ। ਇਹ ਤਸਵੀਰ ਟਰੰਪ ਦੀ ਨਵੀਂ ਅਮਰੀਕੀ ਇਮੀਗ੍ਰੇਸ਼ਨ ਪਾਲਿਸੀ ਦੇ ਪ੍ਰਭਾਵ ਹੇਠ ਆਏ ਪਰਿਵਾਰਾਂ ਦੀਆਂ ਵਲੂੰਧਰੀਆਂ ਹੋਈਆਂ ਭਾਵਨਾਵਾਂ ਨੂੰ ਜ਼ਾਹਿਰ ਕਰਦੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਬੀਤੇ ਦਿਨੀਂ ਆਪਣੀ 'ਪਰਿਵਾਰ ਵੰਡ ਨੀਤੀ' ਨੂੰ ਖਾਰਿਜ ਕਰ ਦਿੱਤਾ ਹੈ। 'ਦ ਗਾਰਡੀਅਨ' ਅਨੁਸਾਰ ਟਰੰਪ ਨੇ ਕਿਹਾ ਕਿ ਉਹ ਇਹ ਫੈਸਲਾ ਇਸ ਕਾਰਨ ਲੈ ਰਿਹਾ ਹੈ ਕਿਉਂਕਿ ਉਸ ਨੂੰ ਪਰਿਵਾਰਾਂ ਨੂੰ ਅਲੱਗ ਕਰਨ ਦੀ ਭਾਵਨਾ ਪਸੰਦ ਨਹੀਂ ਆਈ।
Total Responses : 188