ਫਿਰੋਜ਼ਪੁਰ 22 ਜੂਨ (ਗੁਰਿੰਦਰ ਸਿੰਘ):-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਯੋਗਾ ਦੇ ਵੱਖ ਵੱਖ ਸ਼ੈਸ਼ਨਾਂ ਦਾ ਆਯੋਜਨ ਸੰਸਥਾ ਦੇ 13 ਪੰਜਾਬ ਬਟਾਲੀਅਨ ਐਨਸੀਸੀ ਯੂਨਿਟ ਦੇ ਕੈਪਟਨ ਡਾ. ਕੁਲਭੂਸ਼ਨ ਅਗਨੀਹੋਤਰੀ ਅਤੇ ਐਨਐਸਐਸ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਗੁਰਜੀਵਨ ਸਿੰਘ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਗੁਰਪ੍ਰੀਤ ਸਿੰਘ ਯੋਗਾ ਟਰੇਨਰ ਅਤੇ ਅਫਸਰ ਇੰਚਾਰਜ ਐਨਐਸਐਸ ਨੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਤੋਂ ਵੱਡੀ ਗਿਣਤੀ ਵਿੱਚ ਆਏ ਵਿਦਿਆਰਥੀਆਂ ਨਾਲ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕਰਨ ਉਪਰੰਤ ਯੋਗ ਦੇ ਵੱਖ ਵੱਖ ਆਸਣ ਅਤੇ ਪ੍ਰਾਣਯਾਮ ਕਰਵਾਏ।
ਕੈਂਪਸ ਪੀਆਰੳ ਬਲਵਿੰਦਰ ਸਿੰਘ ਮੋਹੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੁੱਚੇ ਪ੍ਰੋਗਰਾਮ ਦੀ ਦੇਖ ਰੇਖ 13 ਪੰਜਾਬ ਬਟਾਲੀਅਨ ਐਨਸੀਸੀ ਯੂਨਿਟ ਫਿਰੋਜ਼ਪੁਰ ਦੇ ਕਮਾਂਡਿੰਗ ਅਫਸਰ ਕਰਨਲ ਐਚ ਪੀ ਅਰੋੜਾ ਅਤੇ ਕਰਨਲ ਆਸ਼ੀਸ਼ ਕੋਹਲੀ ਨੇ ਕੀਤੀ।ਇਸ ਤੋਂ ਇਲਾਵਾ ਸੂਬੇਦਾਰ ਮੇਜਰ ਸਹਿਬ ਸਿੰਘ, ਸੂਬੇਦਾਰ ਜਸਬੀਰ ਸਿੰਘ, ਸੂਬੇਦਾਰ ਜਗਜੀਤ ਸਿੰਘ, ਸੂਬੇਦਾਰ ਕੁਲਵਿੰਦਰ ਸਿੰਘ, ਜਸਪਾਲ ਸਿੰਘ, ਹਵਾਲਦਾਰ ਪਲਵਿੰਦਰ ਸਿੰਘ, ਜਗਦੀਸ਼ ਸਿੰਘ,ਬਲਬੀਰ ਸਿੰਘ ਅਤੇ ਜਗਦੀਪ ਸਿੰਘ ਨੇ ਇਸ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਡਾ. ਏ ਕੇ ਤਿਆਗੀ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਯੋਗ ਅਪਨਾਉਣ ਦਾ ਸੁਨੇਹਾ ਦਿੱਤਾ।ਉਹਨਾਂ ਕਿਹਾ ਕਿ ਅਜੋਕੀ ਗੁੰਝਲਦਾਰ ਅਤੇ ਚੁਣੌਤੀਆਂ ਨਾਲ ਭਰਪੂਰ ਜੀਵਨ ਸ਼ੈਲੀ ਕਾਰਨ ਹਰ ਇੱਕ ਇਨਸਾਨ ਦਾ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ।ਇਸ ਲਈ ਯੋਗ ਨੂੰ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਇਸ ਮੌਕੇ ਡਾ. ਏ ਕੇ ਅਸਾਟੀ, ਡਾ.ਮਨਜਿੰਦਰ ਸਿੰਘ, ਡਾ. ਵੀ ਐਸ ਭੁੱਲਰ, ਆਰਐਸਡੀ ਕਾਲਜ ਤੋਂ ਪ੍ਰੋ. ਆਜ਼ਾਦਵਿੰਦਰ ਸਿੰਘ, ਐਚ ਐਮ ਸਕੂਲ ਤੋਂ ਕੈਪਟਨ ਜੀਤ ਸਿੰਘ ਸੰਧੂ, ਐਸਐਸਐਸ ਸਕੂਲ ਫਿਰੋਜ਼ਪੁਰ ਤੋਂ ਕੈਪਟਨ ਇੰਦਰਪਾਲ ਸਿੰਘ, ਸਤਿੰਦਰ ਕੁਮਾਰ ਸ਼ਰਮਾ,ਅਮਰਜੀਤ ਸਿੰਘ,ਚਾਰਲਸ ਗਿੱਲ ਆਦਿ ਹਾਜ਼ਰ ਸਨ।