← ਪਿਛੇ ਪਰਤੋ
ਦਿੱਲੀ - ਦਿੱਲੀ ਮੈਟਰੋ ਦੇ ਕਿਰਾਇਆਂ 'ਚ ਵਾਧਾ ਹੋਣ ਤੋਂ ਬਾਅਦ ਲੋਕ ਆਪਣੇ ਸਾਧਨਾਂ 'ਤੇ ਸਫ਼ਰ ਕਰਨ ਨੂੰ ਤਵੱਜੋ ਦੇਣ ਲੱਗ ਪਏ ਹਨ। ਮੈਟਰੋ ਵੱਲੋਂ 8 ਮਹੀਨੇ ਪਹਿਲਾਂ ਕਿਰਾਇਆਂ 'ਚ ਵਾਧਾ ਕੀਤਾ ਗਿਆ ਸੀ। ਇੰਡੀਆਨ ਐਕਸਪ੍ਰੈੱਸ ਦੀ ਇਕ ਰਿਪੋਰਟ ਅਨੁਸਾਰ ਰਾਜਧਾਨੀ ਦੀ 'ਜੀਵਨ ਰੇਖਾ' 'ਚ ਰਿਕਵਰੀ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਇਥੋਂ ਤਕ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ 'ਚ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਆਪਣੇ ਨਿੱਜੀ ਵਾਹਨਾਂ 'ਤੇ ਸਫ਼ਰ ਕਰ ਰਹੇ ਹਨ। moneycontrolnews ਅਨੁਸਾਰ ਇਕ ਆਰ.ਟੀ.ਆਈ ਰਾਹੀਂ ਇਹ ਖੁਲਾਸਾ ਹੋਇਆ ਕਿ ਸਾਲ 2017 ਦੇ ਮੁਕਾਬਲੇ ਯਾਤਰੀਆਂ 'ਚ 17 ਫੀਸਦ ਗਿਰਾਵਟ ਆਈ ਹੈ।
Total Responses : 934