← ਪਿਛੇ ਪਰਤੋ
ਨਵੀਂ ਦਿੱਲੀ, 22 ਜੂਨ - ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਬਗਾਵਤ 'ਚ ਉਤਰੇ ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਉਹਨਾਂ ਜੱਜਾਂ 'ਚੋਂ ਇਕ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜੇ. ਚੇਲਮੇਸ਼ਵਰ ਅੱਜ ਰਿਟਾਇਰ ਹੋ ਰਹੇ ਹਨ। ਚੇਲਮੇਸ਼ਵਰ ਪਿਛਲੇ 7 ਸਾਲਾਂ ਤੋਂ ਸੁਪਰੀਮ ਕੋਰਟ 'ਚ ਸਨ। ਜਸਟਿਸ ਚੇਲੇਮੇਸ਼ਵਰ ਦੇ ਬਾਹਰ ਜਾਣ ਨਾਲ ਜਸਟਿਸ ਏ.ਕੇ ਸਿਕਰੀ ਪੰਜ ਮੈਂਬਰੀ ਕਾਲਜੀਅਮ ਵਿਚ ਦਾਖ਼ਲ ਹੋ ਗਏ ਹਨ, ਜਿਸ ਵਿਚ ਹੁਣ ਸੀਜੀਆਈ ਮਿਸ਼ਰਾ ਅਤੇ ਜਸਟਿਸ ਰੰਜਨ ਗੋਗੋਈ, ਐੱਮ. ਬੀ. ਲੋਕੁਰ ਅਤੇ ਕੁਰੀਅਨ ਜੋਸਫ ਸ਼ਾਮਲ ਹਨ।
Total Responses : 942