← ਪਿਛੇ ਪਰਤੋ
ਲੁਧਿਆਣਾ, 13 ਜੂਨ 2018: -ਸਵੈ-ਸਹਾਇਤਾ ਸਮੂਹਾਂ ਅਤੇ ਸਾਂਝੇ ਦੇਣਦਾਰੀ ਸਮੂਹਾਂ ਬਾਰੇ ਜਾਣੂ ਕਰਾਉਣ ਲਈ ਨਾਬਾਰਡ (ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈੱਲਪਮੈਂਟ) ਵੱਲੋਂ ਸਥਾਨਕ ਬਚਤ ਭਵਨ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਬੈਂਕਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਲੀਡ ਬੈਂਕ ਮੈਨੇਜਰ ਹਰਿੰਦਰਪਾਲ ਸਿੰਘ ਨੇ ਕੀਤੀ। ਨੂੰ ਸਵੈ-ਸਹਾਇਤਾ ਸਮੂਹਾਂ ਅਤੇ ਸਾਂਝੇ ਦੇਣਦਾਰੀ ਸਮੂਹਾਂ ਬਾਰੇ ਜਾਣਕਾਰੀ ਦਿੱਤੀ। ਨਾਬਾਰਡ ਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਪ੍ਰਵੀਨ ਭਾਟੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਾਬਾਰਡ ਵੱਲੋਂ ਸਵੈ ਸਹਾਇਤਾ ਸਮੂਹਾਂ ਨੂੰ ਬੈਂਕਾਂ ਨਾਲ ਜੋੜਨ ਅਤੇ ਉਨ•ਾਂ ਨੂੰ ਕਰਜ਼ਾ ਅਤੇ ਹੋਰ ਸਹੂਲਤਾਂ ਬਾਰੇ ਸਹਿਯੋਗ ਦਿੱਤਾ ਜਾਂਦਾ ਰਹੇਗਾ। ਉਨ•ਾਂ ਦੱਸਿਆ ਕਿ ਨਾਬਾਰਡ ਵੱਲੋਂ ਦੇਸ਼ ਦੇ 100 ਜ਼ਿਲਿ•ਆਂ ਦੇ ਸਵੈ ਸਹਾਇਤਾਂ ਸਮੂਹਾਂ ਦਾ ਡਿਜੀਟਾਈਜੇਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦਾ ਪਟਿਆਲਾ ਜ਼ਿਲ•ਾ ਇਸ ਪ੍ਰੋਜੈਕਟ ਅਤੇ ਈ-ਸ਼ਕਤੀ ਪ੍ਰੋਜੈਕਟ ਲਈ ਚੁਣਿਆ ਗਿਆ ਹੈ। ਉਨ•ਾਂ ਕਿਹਾ ਕਿ ਹੌਲੀ-ਹੌਲੀ ਪੰਜਾਬ ਦੇ ਹਰੇਕ ਜ਼ਿਲ•ੇ ਨੂੰ ਡਿਜੀਟਾਈਜੇਸ਼ਨ ਅਤੇ ਈ-ਸ਼ਕਤੀ ਪ੍ਰੋਜੈਕਟਾਂ ਤਹਿਤ ਕਵਰ ਕੀਤਾ ਜਾਵੇਗਾ। ਸ੍ਰੀ ਭਾਟੀਆ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਅਤੇ ਸਾਂਝੇ ਦੇਣਦਾਰੀ ਸਮੂਹਾਂ ਨਾਲ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਪੇਂਡੂ ਖੇਤਰਾਂ ਦੇ ਲੋਕਾਂ ਦਾ ਉਥਾਨ ਹੋਵੇਗਾ।
Total Responses : 189