← ਪਿਛੇ ਪਰਤੋ
ਮਾਨਸਾ , 11 ਜੂਨ 2018: ਪੰਜਾਬ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਅਗਵਾਈ ਵਿਚ 12 ਜੂਨ 2018 ਨੂੰ ਸਟੇਟ ਬੈਂਕ ਆਫ ਇੰਡੀਆ ਸਥਿਤ ਨੋਜਲ ਪਟਿਆਲਾ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਦੀ ਤਿਆਰੀਆਂ ਵਜੋਂ ਭੈਣੀ ਬਾਘਾ ਬੁਰਜ ਢਿਲਵਾਂ ਬੁਰਜ ਰਾਠੀ ਭਾਈਦੇਸਾ ਕੋਟਲੀ ਮਾਨਬੀਬੜੀਆਂ ਕੋਠੇ ਨੰਗਲ ਕਲਾਂ ਖਿਆਲਾ ਪਿੰਡ ਪਿੰਡ ਰੈਲੀਆਂ ਮੀਟਿੰਗਾਂ ਕਰਵਾਈਆ ਗਈਆਂ ਇਸ ਮੌਕੇ ਜਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਨੇ ਕਿਹਾ ਕਿ ਕਿਸਾਨਾਂ ਨੂੰ ਬੈਕਾ ਵਲੋਂ ਚੈਕਾ ਨੂੰ ਅਦਾਲਤ ਵਿਚ ਲਾ ਕੇ 420 ਫੌਜਦਾਰੀ ਕੇਸ ਬਣਾ ਕੇ ਜਲੀਲ ਕੀਤਾ ਜਾ ਰਿਹਾ ਅਤੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਜਿਸ ਤੋਂ ਰੋਕਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੇ ਕਿਸੇ ਵੀ ਕੀਮਤ ਤੇ ਕਿਸਾਨਾਂ ਮਜ਼ਦੂਰਾਂ ਦੀ ਜਮੀਨਾਂ ਘਰਾ ਨੂੰ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ। ਤਾ ਜੋ ਕਿ ਕਿਸਾਨਾਂ ਨੂੰ ਖੁਦਕੁਸ਼ੀ ਤੋ ਰੋਕਿਆ ਜਾਵੇ। ਇੱਕ ਪਾਸੇ ਸਰਕਾਰਾਂ ਉੱਚ ਕਾਰਪੋਰੇਟ ਘਰਾਣਿਆਂ ਦੇ ਨਾਵਾਂ ਨੂੰ ਜਨਤਕ ਨਹੀਂ ਕਰਦੀਆ ਜੋ ਕਰੋੜਾਂ ਅਰਬਾਂ ਦੇ ਡਿਫਾਲਟਰ ਹਨ ਜੋ ਛੋਟੇ ਕਿਸਾਨ ਹਨ ਜਿੰਨਾਂ ਦੇ ਨਾਮ ਜਨਤਕ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਨਾਮ ਜਨਤਕ ਕੀਤੇ ਜਾ ਰਹੇ ਹਨ ਤਾਂ ਜੋ ਕਿ ਕਿਸਾਨਾਂ ਦੀ ਜਮੀਨ ਨੂੰ ਹੜੱਪਿਆ ਜਾ ਸਕੇ। ਇਹ ਕਾਗਰਸ ਸਰਕਾਰ ਦੀ ਡੂੰਘੀ ਚਾਲ ਹੈ ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਿਉ ਕਰਦਾ ਹੈ ਇਸ ਦਾ ਮੁੱਖ ਕਾਰਨ ਕਿਸਾਨਾਂ ਨੂੰ ਕਰਜਾ ਦੇਣ ਸਮੇਂ ਬੈਂਕਾਂ ਵੀ ਕਈ ਤਰ੍ਹਾਂ ਦੇ ਫਾਲਤੂ ਖਰਚੇ ਪਾਉਦੀਆਂ ਤੇ ਕਰਵਾਉਦੀਆ ਹਨ। ਪੰਜਾਬ ਦੇ ਵਿੱਚ ਬੈਕ ਅਧਿਕਾਰੀ ਜਦੋਂ ਕਿਸੇ ਕਿਸਾਨ ਨੂੰ ਕਰਜਾ ਦਿੰਦੇ ਹਨ ਤਾ ਪਹਿਲਾਂ ਕਿਸਾਨ ਕੋਲੋਂ ਕਿਸਾਨ ਦੀ ਜਮੀਨ ਬੈਂਕ ਅਧਿਕਾਰੀ ਬੈਂਕ ਦੇ ਨਾਮ ਗਹਿਣੇ ਦੀ ਰਜਿਸਟਰੀ ਕਰਵਾਉਂਦੇ ਹਨ ਅਤੇ ਨਾਲ ਹੀ ਕਿਸਾਨ ਦਾ ਖੁੱਲ੍ਹਾ ਖਾਤਾ ਆਪਣੀ ਬੈਂਕ ਦੀ ਬ੍ਰਾਂਚ ਵਿਚ ਖੋਲਦੇ ਹਨ ਤੇ ਕਿਸਾਨ ਨੂੰ ਚੈੱਕ ਬੁੱਕ ਜਾਰੀ ਕਰਕੇ ਕਿਸਾਨਾਂ ਤੋ ਖਾਲੀ ਚੈੱਕ ਤੇ ਦਸਤਖਤ ਕਰਵਾ ਕੇ ਆਪਣੇ ਕੋਲ ਰੱਖ ਲੈਂਦੇ ਹਨ ਜਦ ਕਿਸਾਨ ਦੇ ਕਰਜੇ ਦੀ ਕਿਸਤ ਟੁੱਟ ਜਾਦੀ ਹੈ ਫਿਰ ਸਬੰਧਤ ਕਿਸਾਨ ਤੇ ਬੈਂਕ ਨਾਲ ਫਰਾਡ ਕਰਨ ਦਾ ਦੋਸ਼ ਮੜ੍ਹ ਦਿੱਤਾ ਜਾਦਾ ਹੈ ਜਦੋ ਕਿ ਖਾਲੀ ਚੈੱਕ ਲੈ ਕੇ ਬੈਂਕਾਂ ਖੁਦ ਕਿਸਾਨਾਂ ਨਾਲ ਫਰਾਡ ਕਰਦੀਆ ਹਨ ਇਸੇ ਤਰ੍ਹਾਂ ਹੀ ਆੜ੍ਹਤੀਆਂ ਵਰਗ ਵੀ ਕਿਸਾਨਾਂ ਨੂੰ ਉੱਚਾ ਵਿਆਜ ਲਾ ਕੇ ਚੱਕਰ ਵਿਧੀ ਵਿਆਜ ਲਗਾਉਂਦੇ ਹਨ। ਅਤੇ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਖਰੀਦੀ ਨਹੀਂ ਜਾਦੀ ਸਗੋ ਹੈਰਾਨ ਪ੍ਰੇਸ਼ਾਨ ਕਰਕੇ ਲੁੱਟੀ ਜਾਦੀ ਹੈ। ਉਪਰੋ ਖਾਦਾਂ ਕੀਟਨਾਸ਼ਕ ਬੀਜ ਘਟੀਆ ਕਿਸਮ ਦੇ ਮਹਿੰਗੇ ਭਾਅ ਦੇ ਕੇ ਲੁੱਟ ਕੀਤੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਕਿਸਾਨਾਂ ਦੇ ਸਿਰ ਕਰਜੇ ਦੀ ਪੰਡ ਭਾਰੀ ਹੋ ਰਹੀ ਹੈ। ਜਦੋਂ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਬਿਨਾਂ ਵਿਆਜ ਅਨੇਕਾਂ ਸਹੂਲਤਾਂ ਦੇ ਕੇ ਕਰਜੇ ਦਿੰਦੀਆਂ ਹਨ ਅਤੇ ਫੇਲ ਹੋ ਜਾਣ ਦੇ ਨਾਮ ਤੇ ਕਰੋੜਾਂ ਅਰਬਾਂ ਰੁਪਏ ਵੱਟੇ ਖਾਤੇ ਪਾਏ ਜਾਂਦੇ ਹਨ ਕਾਰਪੋਰੇਟ ਘਰਾਣਿਆਂ ਦੇ ਫਿਰ ਇਹ ਵਿਤਕਰਾ ਅੰਨ ਦਾਤਿਆ ਨਾਲ ਕਿਉ ਕੀਤਾ ਜਾ ਰਿਹਾ ਹੈ ਕਿ ਦੇਸ਼ ਦਾ ਅੰਨਦਾਤਾ ਇਸ ਦੇਸ਼ ਦਾ ਬਸਿੰਦਾ ਨਹੀਂ ਹੈ ਜਾ ਫਿਰ ਇਹ ਮਨੁੱਖ ਹੀ ਨਹੀਂ ਹੈ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਮੰਗ ਕਰਦੇ ਹਾਂ ਕਿ ਸਰਕਾਰ ਆਪਣੀਆਂ ਕਿਸਾਨ ਮਾਰੂ ਨੀਤੀਆਂ ਵਾਪਸ ਲਵੇ ਤੇ ਕਿਸਾਨਾਂ ਨੂੰ ਜੋ ਨਿੱਤ ਦਿਨ ਕਿਸਾਨ ਖੁਦਕੁਸ਼ੀਆਂ ਵੱਲ ਜਾ ਰਹੇ ਹਨ ਇਸ ਵਿੱਚੋਂ ਬਾਹਰ ਕੱਢਣ ਲਈ ਯਤਨ ਸ਼ੁਰੂ ਕਰੇ ਨਾ ਕਿ ਨਿੱਤ ਕਿਸਾਨ ਵਿਰੋਧੀ ਬਿਆਨ ਦੇ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧੱਕੇ। ਹੋਰਨਾਂ ਤੋਂ ਇਲਾਵਾ ਬਲਾਕ ਆਗੂ ਹਰਦੇਵ ਸਿੰਘ ਮੱਖਣ ਸਿੰਘ ਭੈਣੀ ਅਤੇ ਪਿੰਡ ਪ੍ਰਧਾਨ ਅਮਰੀਕ ਸਿੰਘ ਗੁਰਮੀਤ ਸਿੰਘ ਮਹਿੰਦਰ ਸਿੰਘ ਰਾਠੀ ਨਰੈਣ ਦੇਵ ਇਕਾਈਆ ਦੇ ਅਹੁੰਦੇਦਾਰ ਹਾਜਰ ਕਨ
Total Responses : 875