ਪਟਿਆਲਾ, 04 ਜੂਨ 2018 : 'ਘਰ ਘਰ ਰੋਜਗਾਰ'ਤਹਿਤ ਪੰਜਾਬ ਸਰਕਾਰ ਨੇ ਆਪਣਾ ਵੈਬ ਪੋਰਟਲ ਤਿਆਰ ਕੀਤਾ ਹੈ ਇਸ ਵੈਬ ਪੋਰਟਲ 'ਤੇ ਵਰਕਰਾਂ ਅਤੇ ਰੋਜ਼ਗਾਰ ਦੇਣ ਵਾਲਿਆਂ ਦਾ ਡਾਟਾ ਅਪਲੋਡ ਕੀਤਾ ਜਾਵੇਗਾ ਤੇ ਜੋ ਰੋਜਗਾਰ ਦੇਣ ਵਾਲੇ ਆਪਣੀ ਪਸੰਦ ਦੇ ਕਾਰੀਗਰ ਦੀ ਤਲਾਸ਼ ਸਿੱਧਾ ਵੈਬ ਪੋਰਟਲ 'ਤੇ ਕਰ ਸਕਣ ,ਸੰਸਥਾਵਾਂ ਅਤੇ ਉਦਯੋਗਪਤੀ ਦੋਨੋਂ ਹੀ ਰਾਜ ਸਰਕਾਰ ਦੇ ਵੈਬ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਣਗੇ , ਇਹ ਸਹੂਲਤ ਹਰ ਸਮੇਂ ਲਈ ਉਪਲੱਬਧ ਹੋਵੇਗੀ।
ਜਿਲਾ ਰੋਜਗਾਰ ਬਿਊਰੋ ਦੀ ਗਵਰਨਿੰਗ ਕਾਊਂਸਲ , ਉਦਯੋਗਿਕ ਸੰਗਠਨਾਂ ਅਤੇ ਹੋਰ ਸੰਸਥਾਵਾਂ ਦੇ ਮਾਲਕਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ ਨੇ ਕਿਹਾ ਕਿ ਰੋਜ਼ਗਾਰ ਦੇਣ ਵਾਲਿਆਂ ਅਤੇ ਉਦਯੋਗਪਤੀਆਂ ਨੂੰ ਇਸ ਪ੍ਰਸਤਾਵ ਅਤੇ ਵੈਬ www.ghargharrogar.punjab.gov.in ਪੋਰਟਲ ਤੋਂ ਜਾਣੂ ਕਰਵਾਇਆ ਜਾਵੇ। ਇਸ ਪੋਰਟਲ 'ਤੇ ਰੋਜਗਾਰ ਦੇਣ ਵਾਲੇ ਆਪਣੀ ਯੋਗਤਾ ਅਨੁਸਾਰ ਕੰਮ ਲੱਭ ਸਕਣਗੇ । ਵਿਦਿਆਰਥੀਆਂ ਨੂੰ ਉਨਾਂ ਦੀ ਉਮਰ , ਯੋਗਤਾ , ਤਜਰਬਾ , ਰਿਹਾਇਸ਼ ਪਤਾ , ਤਨਖਾਹ ਪੈਕੇਜ ਅਤੇ ਹੋਰ ਵਰਗਾਂ ਵਿੱਚ ਵੰਡਿਆ ਗਿਆ ਹੈ । ਜਿੱਥੋਂ ਜ਼ਰੂਰਤ ਅਤੇ ਪਸੰਦ ਮੁਤਾਬਕ ਕੰਮ ਲੱਭਣ ਵਿੱਚ ਬਹੁਤ ਆਸਾਨੀ ਹੋਵੇਗੀ ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਰੋਜਗਾਰ ਦੇਣ ਵਾਲੇ ਇਸ ਪੋਰਟਲ 'ਤੇ ਪੰਜਾਬ ਅਲਰਟ' ਦੀ ਸੇਵਾ ਵੀ ਸ਼ੁਰੂ ਕਰਵਾ ਸਕਣਗੇ , ਜਿਸ ਦੇ ਨਾਲ ਉਨਾ ਦੀ ਜ਼ਰੂਰਤ ਮੁਤਾਬਕ ਕ੍ਰਿਤੀਆਂ ਬਾਰੇ ਅਲਰਟ ਮਿਲਦੇ ਰਹਿਣਗੇ , ਇਸੇ ਤਰਾਂ ਬੇਰੋਜਗਾਰ ਨੌਜਵਾਨ ਵੀ ਆਪਣੀ ਪਸੰਦ ਦੇ ਰੋਜਗਾਰ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਉਸ ਨੌਕਰੀ ਲਈ ਆਨਲਾਇਨ ਅਪਲਾਈ ਕਰ ਸਕਣਗੇ । ਸ਼੍ਰੀ ਸੂਬਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਵੈਬ ਪੋਰਟਲ 'ਤੇ ਇੱਕ ਲੱਖ ਤੋਂ ਜ਼ਿਆਦਾ ਨੌਜਵਾਨ ਆਪਣੇ ਆਪ ਨੂੰ ਰਜਿਸਟਰਡ ਕਰਵਾ ਚੁੱਕੇ ਹਨ । ਜੋ ਬੇਰੋਜਗਾਰ ਇਸ ਵੈਬ ਪੋਰਟਲ 'ਤੇ ਰਜਿਸਟਰਡ ਹੋ ਰਹੇ ਹਨ , ਉਨਾ ਦਾ ਰੋਜ਼ਗਾਰ ਦੇਣ ਵਾਲਿਆਂ ਨਾਲ ਸਿੱਧਾ ਸੰਬੰਧ ਕਾਇਮ ਹੋ ਜਾਵੇਗਾ ।
ਮੀਟਿੰਗ ਵਿੱਚ ਰੋਜਗਾਰ ਵਿਭਾਗ ਦੀ ਡਿਪਟੀ ਡਾਇਰੈਕਟਰ ਸ਼੍ਰੀਮਤੀ ਗੁਰਮੀਤ ਕੌਰ ਸ਼ੇਰਗਿਲ , ਗਲਰਸ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਸਿੰਘ ਹੁੰਦਲ , ਪਟਿਆਲਾ ਚੈਂਬਰ ਆਫ ਇੰਡਸਟਰੀਜ ਦੇ ਪ੍ਰਧਾਨ ਸ਼੍ਰੀ ਐਨ.ਐਸ. ਖੁਰਾਣਾ , ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਬਲਬੀਰ ਸਿੰਘ ਸ਼ਾਹੀ ਅਤੇ ਕਈ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।