← ਪਿਛੇ ਪਰਤੋ
ਗੁਰਦਾਸਪੁਰ 23 ਮਈ 2018 : ਬੁਧਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਹਲਕਾ ਗੁਰਦਸਪੂਰ ਤੋਂ ਸਾਂਸਦ ਸੁਨੀਲ ਜਾਖੜ ਨੇ ਪਠਾਨਕੋਟ ਵਿਖੇ ਪਾਸਪੋਰਟ ਸੇਵਾ ਕੇਂਦਰ ਦਾ ਸ਼ੁਭਰੰਭ ਕੀਤਾ ਉਹਨਾਂ ਇਸ ਦੌਰਾਨ ਪੂਰਵ ਅਕਾਲੀ ਭਾਜਪਾ ਸਰਕਾਰ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਹਰਸਿਮਰਤ ਕੌਰ ਹੁਣ ਕੇਂਦਰ ਸਰਕਾਰ ਕੋਲੋਂ ਲੰਗਰ ਉੱਤੇ ਜੀਐਸਟੀ ਦਾ ਹਿੱਸਾ ਬੰਦ ਕਰਵਾ ਕੇ ਦੱਸਣ ਓਹਨਾ ਕਿਹਾ ਕਿ ਮੈ ਮੋਦੀ ਵਾਂਗੂ ਮਦਾਰੀ ਨਹੀਂ ਜੋ ਝੂਠੇ ਵਾਅਦੇ ਕਰਕੇ ਮੁਕਰ ਜਾਵਾਂਗ ਅੱਸੀ ਚੋਣਾਂ ਵਿਚ ਜੋ ਵਾਅਦੇ ਕੀਤੇ ਸਨ ਉਹ ਹਰ ਹਾਲਾਤ ਵਿਚ ਪੂਰੇ ਕਰਾਂਗੇ ਪੱਤਰਕਾਰ ਦੁਵਾਰਾ ਸ਼ਾਹਕੋਟ ਜਿਮਨੀ ਚੋਣਾਂ ਦੇ ਅਹਮ ਮੌਕੇ ਦੌਰਾਨ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਮੈਡਮ ਅਰੂਸਾ ਦੇ ਜਨਮਦਿਨ ਵਿਚ ਮਸਰੂਫ ਹੋਣ ਦੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਅਕਾਲੀਆਂ ਕੋਲ ਹੁਣ ਕੋਈ ਮੁੱਦਾ ਬਚਿਆ ਨਹੀਂ ਜਿਸ ਕਰਨ ਆਰੋਪ ਲਗਾ ਰਹੇ ਹਨ ਲੇਕਿਨ ਇਸ ਗੱਲ ਦਾ ਜਵਾਬ ਅੱਸੀ ਨੀ ਸ਼ਾਹਕੋਟ ਦੀ ਜਨਤਾ ਦਏਗੀ ਕਿ ਕਿਸਨੇ ਕੰਮ ਕਿੱਤਾ ਤੇ ਕਿਸਨੇ ਮੌਜ ਕਿੱਤੀ
ਓਹਨਾ ਦੱਸੇਆ ਕਿ ਇਸ ਪਾਸਪੋਰਟ ਆਫ਼ਿਸ ਵਿਚ ਰੋਜ਼ਾਨਾ ੫੦ ਲੋਕਾਂ ਦੇ ਪਾਸਪੋਰਟ ਬੰਨਣਗੇ ਇਸ ਦੌਰਾਨ ਓਹਨਾ ਨਾਲ ਪਠਾਨਕੋਟ ਵਿਧਾਇਕ ਅਮਿਤ ਵਿਜ ਜਿੱਲ੍ਹਾ ਕਾਂਗਰਸ ਪ੍ਰਧਾਨ ਅਨਿਲ ਵਿਜ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਅਤੇ ਹੋਰ ਕਾਂਗਰਸੀ ਮੌਜੂਦ ਸਨ
Total Responses : 875