ਜਾਇਜਾ ਲੈਣ ਮੌਕੇ ਡਿਪਟੀ ਕਮਿਸ਼ਨਰ ਫਾਜਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 23 ਮਈ
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜ਼ਿਲ੍ਹੇ 'ਚ ਪਿੱਛੋਂ ਫ਼ੈਕਟਰੀਆਂ ਤੋਂ ਆ ਪਾਣੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵੱਖ-ਵੱਖ ਮਾਈਨਰਾਂ, ਡਿਸਟੀਬਿਉਟਰਾਂ ਤੇ ਨਹਿਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ
ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਜਾਬ ਦੀ ਗੰਗ ਕੈਨਾਲ ਤੋਂ ਰਾਜਸਥਾਨ ਨੂੰ ਦਾਖਲ ਹੁੰਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਖੱਖਾ ਹੈੱਡ(ਆਰ.ਡੀ. 368.500) ਦੀਆਂ ਬਰਾਚਾਂ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਚੱਕ ਪੱਖੀ ਹੈੱਡ ਦੇ ੲ੍ਰੀਸਟਨ ਕਨਾਲ ਵਿਖੇ ਪੈਂਦੀਆਂ ਫਾਜ਼ਿਲਕਾ, ਜੰਡਵਾਲਾ ਤੇ ਸਦਰ ਬਰਾਂਚਾਂ ਦਾ ਦੌਰਾ ਕਰਕੇ ਪਿੱਛੋਂ ਆ ਰਹੇ ਪਾਣੀ ਦਾ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛੋਂ ਜ਼ਿਲ੍ਹੇ ਅੰਦਰ ਨਹਿਰਾਂ ਵਿੱਚ ਸਾਫ਼ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਗਾਤਾਰ ਨਹਿਰਾਂ ਦੀ ਨਿਗਰਾਣੀ ਕਰਨ ਅਤੇ ਪਾਣੀ ਦੀ ਸੈਂਪਲਿੰਗ ਕਰਦੇ ਰਹਿਣ ਤਾਂ ਜੋ ਪਿੰਡ ਵਾਸੀਆਂ ਨੂੰ ਸਾਫ ਪਾਣੀ ਦੀ ਸਪਲਾਈ ਕੀਤੀ ਜਾ ਸਕੇ
ਇਸ ਦੌਰਾਨ ਹੀ ਡਿਪਟੀ ਕਮਿਸ਼ਨਰ ਨੇ ਪਿੰਡਾਂ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਚਿਰ ਪਾਣੀ ਪੂਰੀ ਤਰ੍ਹਾਂ ਸਾਫ ਨਹੀਂ ਹੋ ਜਾਂਦਾ ਉਨ੍ਹਾਂ ਸਮਾਂ ਇਸ ਪਾਣੀ ਨੂੰ ਨਾ ਤਾਂ ਪਸ਼ੂਆਂ ਲਈ ਅਤੇ ਨਾ ਹੀ ਕੱਪੜੇ ਧੋਣ ਲਈ ਵਰਤਣ
ਇਸ ਮੌਕੇ ਨਹਿਰੀ ਵਿਭਾਗ ਦੇ ਐੱਸ.ਡੀ.ਓ ਕਨਾਲ ਫਾਜ਼ਿਲਕਾ ਸ੍ਰੀ ਪਵਨ ਬਿਸ਼ਨੋਈ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।