ਸਰਵਨ ਰਾਮ ਢੋਟ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫ਼ਿਰੋਜ਼ਪੁਰ 22 ਮਈ ਸਾਬਕਾ ਚੇਅਰਮੈਨ ਬਲਾਕ ਸੰਮਤੀ ਗੁਰੂਹਰਸਹਾਏ ਵੇਦ ਪ੍ਰਕਾਸ਼ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਪਿਤਾ ਸ੍ਰੀ ਸਰਵਨ ਰਾਮ ਢੋਟ ਅਕਾਲ ਚਲਾਣਾ ਕਰ ਗਏ । ਉਹ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸੀ । ਉਨ੍ਹਾਂ ਦੇ ਅੰਤਿਮ ਯਾਤਰਾ ਵਿੱਚ ਸਿਆਸੀ , ਸਮਾਜਿਕ, ਧਾਰਮਿਕ ਆਗੂ ਅਤੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ । ਇਸ ਅਚਾਨਕ ਅਕਾਲ ਚਲਾਣੇ ਉੱਪਰ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ,ਅਨੁਮੀਤ ਸਿੰਘ ਹੀਰਾ ਸੋਢੀ , ਸਾਬਕਾ ਮੰਤਰੀ ਹੰਸ ਰਾਜ ਜੋਸਨ , ਨਸੀਬ ਸਿੰਘ ਸੰਧੂ , ਰਵੀ ਦੱਤ ਚਾਵਲਾ , ਰਵੀ ਸ਼ਰਮਾ ਪ੍ਰਧਾਨ ਆੜ੍ਹਤੀ ਯੂਨੀਅਨ , ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ , ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ , ਕਾਮਰੇਡ ਜੀਤ ਚੋਹਾਣਾ , ਆਤਮਜੀਤ ਸਿੰਘ ਡੇਵਿਡ , ਭੀਮ ਕੰਬੋਜ ਡੈਲੀਗੇਟ ਪੰਜਾਬ ਕਾਂਗਰਸ ਤੋਂ ਇਲਾਵਾ ਹੋਰ ਵੀ ਅਨੇਕਾਂ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਦੇ ਹੋਣ ਵਾਲੇ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 25 ਮਈ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਬਹਾਦਰ ਕੇ ਵਿਖੇ ਦੁਪਹਿਰ 12 ਤੋਂ 01 ਵਜੇ ਦਰਮਿਆਨ ਹੋ ਰਹੀ ਹੈ ।
ਕੈਪਸ਼ਨ : ਸਰਵਨ ਰਾਮ ਢੋਟ ਦੀ ਪੁਰਾਣੀ ਤਸਵੀਰ