← ਪਿਛੇ ਪਰਤੋ
ਬਾਬੂਸ਼ਾਹੀ ਬਿਊਰ
ਸ਼ਾਹਕੋਟ 22 ਮਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉੱਪ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਸ਼ਾਨਦਾਰ ਫਰਕ ਜਿੱਤ ਪ੍ਰਾਪਤ ਕਰਨਗੇ । ਇਹ ਦਾਅਵਾ ਰਾਣਾ ਗੁਰਜੀਤ ਸਿੰਘ ਅਤੇ ਯੂਥ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਹਲਕੇ ਦੇ ਪਿੰਡਾਂ ਵਿੱਚ ਵੋਟਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਗੈਰ ਕਿਸੇ ਜਾਤ-ਪਾਤ ਦੇ ਪੱਖਪਾਤ ਤੋਂ ਸਮੁੱਚਾ ਵਿਕਾਸ ਕਰਾਉਣ ਵਿਚ ਵਿਸ਼ਵਾਸ ਰੱਖਦੀ ਹੈ । ਸ਼ਾਹਕੋਟ ਵਿਧਾਨ ਸਭਾ ਹਲਕਾ ਜੋ ਕਿ ਦਰਿਆਵਾਂ ਦੇ ਸੰਗਮ ਵਾਂਗ ਮਾਝਾ , ਮਾਲਵਾ ਅਤੇ ਦੁਆਬਾ ਖੇਤਰ ਦੇ ਮਿਲਣ ਦਾ ਇੱਕ ਕੇਂਦਰ ਬਿੰਦੂ ਹੈ ਉਥੇ ਵੀ ਅੱਜ ਪਿਛਲੇ ਸਾਲਾਂ ਤੋਂ ਸੱਤਾ ਤੇ ਕਾਬਜ਼ ਰਹੇ ਆਗੂਆਂ ਵੱਲੋਂ ਕੀਤੇ ਹੋਏ ਵਿਕਾਸ ਦੀ ਕੋਈ ਗਵਾਹੀ ਭਰਦੀ ਵਸਤੂ ਦਿਖਾਈ ਨਹੀਂ ਦਿੰਦੀ । ਇਨ੍ਹਾਂ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਕਿਹਾ ਕਿ ਚਾਹੇ ਉਹ ਚੋਣ ਜ਼ਾਬਤੇ ਕਾਰਨ ਅੱਜ ਵੱਡੇ ਐਲਾਨ ਨਹੀਂ ਕਰ ਸਕਦੇ ਪਰ ਉਹ ਇਹ ਹਲਕੇ ਵੱਲੋਂ ਹਲਕੇ ਦੇ ਵੋਟਰਾਂ ਵੱਲੋਂ ਮਿਲ ਰਹੇ ਪਿਆਰ ਸਦਕਾ ਨਿੱਜੀ ਤੌਰ ਤੇ ਚਾਹੁੰਦੇ ਹਨ ਕਿ ਇਥੇ ਵੀ ਉਚ ਮਿਆਰੀ ਵਿਦਿਅਕ ਅਦਾਰੇ ਅਤੇ ਖੇਡ ਸਟੇਡੀਅਮ ਹੋਣ ।
Total Responses : 189