ਕੈਂਪ ਦਾ ਉਦਘਾਟਨ ਕਰਦੇ ਹੋਏ ਹਰਜਿੰਦਰ ਸਿੰਘ ਕਤਨਾ ਅਤੇ ਮੌਜੂਦ ਹਨ ਹੋਰ ਸ਼ਖ਼ਸੀਅਤਾਂ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 22 ਮਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ੀਰਾ ਖੇਤਰ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ 290 ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਕੈਂਪ ਦੇ ਉਦਘਾਟਨ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਕਿਹਾ ਕਿ ਡਾ ਐੱਸ ਪੀ ਸਿੰਘ ਓਬਰਾਏ ਦੀ ਅਗਵਾਈ ਵਾਲੀ ਇਹ ਸੰਸਥਾ ਅੱਖਾਂ ਦੇ ਕੈਂਪ ਲਗਾਉਣ , ਦੂਰ ਦੁਰਾਡੇ ਦੇ ਸਕੂਲਾਂ ਵਿੱਚ ਆਰ ਓ ਸਿਸਟਮ ਲਗਾਉਣ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਕੰਮਾਂ ਉੱਪਰ ਖਰਚ ਕਰ ਰਹੀ ਹੈ । ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਿਡਨੀ ਰੋਗਾਂ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਡਾਇਲਸਿਜ ਵਾਸਤੇ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਕੈਂਪ ਵਿੱਚ 430 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ , ਜਿਨ੍ਹਾਂ 150 ਨੂੰ ਮੁਫਤ ਨਜ਼ਰ ਦੀਆਂ ਐਨਕਾਂ ਭੇਟ ਕੀਤੀਆਂ ਗਈਆਂ । 52 ਮਰੀਜ਼ਾਂ ਦੇ ਆਪ੍ਰੇਸ਼ਨ ਹੋਣੇ ਪਾਏ ਗਏ । ਇਹ ਜਾਂਚ ਡਾਕਟਰ ਸੰਜੀਵ ਗੋਇਲ ਵੱਲੋਂ ਦੀ ਟੀਮ ਵੱਲੋਂ ਕੀਤੀ ਗਈ । ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਅੱਖਾਂ ਵਿਚ ਲੈਂਜ ਚੰਡੀਗੜ੍ਹ ਹਸਪਤਾਲ ਫ਼ਰੀਦਕੋਟ ਵਿਖੇ ਪਾਏ ਜਾਣਗੇ । ਇਸ ਸਾਰੇ ਕੈਂਪ ਦਾ ਖ਼ਰਚ ਡਾ. ਐੱਸ ਪੀ ਸਿੰਘ ਓਬਰਾਏ ਦੀ ਅਗਵਾਈ ਵਾਲੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਣਾ ਹੈ । ਇਸ ਮੌਕੇ ਐਸਐਚਓ ਹਰਦੇਵ ਪ੍ਰੀਤ ਸਿੰਘ , ਜਿਲਾ ਜਨਰਲ ਸਕੱਤਰ ਸੰਦੀਪ ਖੁੱਲਰ ,ਬਲਜਿੰਦਰ ਸਿੰਘ ਰੂਪ ਰਾਏ ,ਗਗਨ ਕਲਸੀ , ਜਸਵੀਰ ਸਿੰਘ ਨਾਹਰ , ਪਰਮਿੰਦਰ ਸਿੰਘ , ਰਮਨਦੀਪ ਸਚਦੇਵਾ ,ਲਵਲੀ ਕਲਸੀ , ਭਜਨ ਪੇਂਟਰ , ਦਵਿੰਦਰ ਛਾਬੜਾ , ਅਮਰਜੀਤ ਕੌਰ ਛਾਬੜਾ , ਧਰਮਪਾਲ ਸਚਦੇਵਾ ਅਤੇ ਸ਼ਾਮ ਸਿੰਘ ਕੈਨੇਡੀਅਨ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ ।