ਚੰਡੀਗੜ੍ਹ 21 ਮਈ 2018: ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ ੧੩ ਮਈ,੨੦੧੮ ਨੂੰ ਨਿਊਟਨ ਲਾਇਬਰੇਰੀ ਸਰੀ ਵਿਖੇ ਹੋਈ।ਜਿਸ ਦੀ ਸੰਚਾਲਨਾ ਜਸਬੀਰ ਮਾਨ,ਮੀਨੂੰ ਬਾਵਾ ਅਤੇ ਜਰਨੈਲ ਸਿੰਘ ਆਰਟਿਸਟ ਨੇ ਕੀਤੀ।ਮੀਟਿੰਗ ਦੀ ਸ਼ੁਰੂਆਤ ਵਿਚ ਮਰਹੂਮ ਸ਼ਾਇਰ ਮਨਜੀਤ ਮੀਤ, ਨਾਵਲਕਾਰ ਜਸਦੇਵ ਸਿੰਘ ਧਾਲੀਵਾਲ਼ ਅਤੇ ਪਾਕਿਸਤਾਨੀ ਥੀਏਟਰ ਨਾਲ਼ ਜੁੜੀ ਅਗਾਂਹ ਵਧੂ ਸੋਚ ਦੀ ਮਾਲਕ ਮਦੀਹਾ ਗਹੌਰ ਨੂੰ ਸ਼ਰਧਾਂਜਲੀ ਦਿੱਤੀ ਗਈ।ਇਸ ਮੀਟਿੰਗ ਵਿਚ ਗਰਾਫਿਕ ਡਿਜ਼ਾਇਨਰ ਪ੍ਰੀਤਇੰਦਰ ਸਿੰਘ ਬਾਜਵਾ ਅਤੇ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸ: ਹਰਭਜਨ ਸਿੰਘ ਬਰਾੜ ਅਤੇ ਉਹਨਾਂ ਦੀ ਧਰਮ ਪਤਨੀ ਸੁਖਜੀਤ ਕੌਰ ਬਰਾੜ ਨੇ ਸ਼ਿਰਕਤ ਕੀਤੀ।ਮੰਚ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਤਿਕਾਰ ਵਜੋਂ ਪੈੱਨ ਭੇਂਟ ਕੀਤੇ ਗਏ।ਮਹਿਮਾਨਾਂ ਵੱਲੋਂ ਆਪੋ-ਆਪਣੇ ਸੇਵਾਵਾਂ ਕਾਰਜਾਂ ਬਾਰੇ ਮੰਚ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ।ਕੁਝ ਸੂਚਨਾਵਾਂ ਸਾਂਝੀਆਂ ਕੀਤੀਆਂ ਗਈਆਂ।ਮਾਂ ਦਿਵਸ ਤੇ ਮਾਂ ਨਾਲ਼ ਸਬੰਧਿਤ ਕੁਝ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਕੇਕ ਕੱਟ ਕੇ ਮਾਂ ਦਾ ਇਹ ਦਿਨ ਮਨਾਇਆ ਗਿਆ।
ਰਚਨਾਵਾਂ ਦੇ ਦੌਰ ਵਿਚ ਰੁਪਿੰਦਰ ਰੂਪੀ,ਨਦੀਮ ਪਰਮਾਰ,ਬਿੰਦੂ ਮਠਾਰੂ,ਬਲਬੀਰ ਸਿੰਘ ਸੰਘਾ,ਗੁਰਦਰਸ਼ਨ ਬਾਦਲ,ਅਮਰੀਕ ਪਲਾਹੀ,ਬਰਜਿੰਦਰ ਢਿੱਲੋਂ,ਜੀਵਨ ਸਿੰਘ ਰਾਮਪੁਰੀ,ਸੁਰਿੰਦਰ ਸਹੋਤਾ,ਅਵਤਾਰ ਰੈਂਹਸੇ ਅਤੇ ਸੁਰਜੀਤ ਕਲਸੀ ਨੇ ਆਪੋ-ਆਪਣੀਆਂ ਰਚਨਾਵਾਂ ਮੰਚ ਦੇ ਮੈਂਬਰਾਂ ਨਾਲ਼ ਸਾਂਝੀਆਂ ਕੀਤੀਆਂ। ਅਜਮੇਰ ਰੋਡੇ ਨੇ ਆਪਣੀ ਕਹਾਣੀ 'ਬਲੈਕੀ ਦੀ ਉਦਾਸੀ' ਪੜ੍ਹੀ।ਜਿਸ ਨੂੰ ਮੈਂਬਰਾਂ ਵੱਲੋਂ ਬਹੁਤ ਹੀ ਸਲਾਹਿਆ ਗਿਆ।ਇੰਝ ਹੀ ਜਰਨੈਲ ਸਿੰਘ ਸੇਖਾ ਦੁਆਰਾ ਪੜ੍ਹੇ ਗਏ ਜੀਵਨੀ ਅੰਸ਼ ਨੂੰ ਮੈਂਬਰਾਂ ਵੱਲੋਂ ਬੜਾ ਦਿਲਚਸਪ ਹੁੰਗਾਰਾ ਮਿਲ਼ਿਆ।ਸੁਰਜੀਤ ਕਲਸੀ ਦੁਆਰਾ ਆਪਣੀ ਕਿਤਾਬ 'ਰਿਫਲੈਕਸ਼ਨਜ਼ ਅੋਨ ਦਾ ਵਾਟਰ' ਮੰਚ ਦੇ ਮੈਂਬਰਾਂ ਦੇ ਰੂਬਰੂ ਕੀਤੀ ਗਈ।ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਸੁਖਵੰਤ ਹੁੰਦਲ,ਸਾਧੂ ਬਿਨਿੰਗ,ਜਗਦੇਵ ਢਿੱਲੋਂ,ਜੋਗਿੰਦਰ ਸਮਸ਼ੇਰ,ਤੀਰਥ ਖਾਬੜਾ,ਕ੍ਰਿਸ਼ਨ ਭਨੋਟ,ਇੰਦਰਜੀਤ ਧਾਮੀ,ਰਾਜਵੰਤ ਰਾਜ,ਪਾਲ ਸਿੰਘ ਬਿਲਗਾ,ਖੁਸ਼ਹਾਲ ਸਿੰਘ ਗਲੋਟੀ,ਜਸਵਿੰਦਰ ਕੌਰ ਗਿੱਲ ਅਤੇ ਰਾਜ ਬਲਬੀਰ ਸਿੰਘ ਸ਼ਾਮਿਲ਼ ਹੋਏ।ਅਖੀਰ ਵਿਚ ਸੰਚਾਲਕਾਂ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਦੀ ਜਾਣਕਾਰੀ ਦਿੱਤੀ।