ਚੰਡੀਗੜ, 21 ਮਈ 2018: ਹਰਿਆਣਾ ਸਕੂਲ ਸਿਖਿਆ ਬੋਰਡ ਦੀ ਮਾਰਚ, 2018 ਦੀ ਸੈਕੰਡਰੀ ਪ੍ਰੀਖਿਆ ਦਾ ਨਤੀਜਾ 51.15 ਫੀਸਦੀ ਰਿਹਾ ਹੈ ਅਤੇ ਨਿੱਜੀ ਪ੍ਰੀਖਿਆਰਥੀਆਂ ਦਾ ਨਤੀਜਾ 66.72 ਫੀਸਦੀ ਰਿਹਾ ਹੈ। ਲੜਕੀਆਂ ਨੇ 55.34 ਫੀਸਦੀ ਨਤੀਜਾ ਦੇ ਕੇ ਲੜਕਿਆਂ ਤੋਂ ਬਾਜੀ ਮਾਰੀ, ਜਿੰਨਾਂ ਦਾ ਨਤੀਜਾ ਫੀਸਦੀ 47.61 ਫੀਸਦੀ ਰਿਹਾ ਹੈ।
ਇਹ ਬਿਆਨ ਸਿਖਿਆ ਮੰਤਰੀ ਪ੍ਰੋ. ਰਾਮ ਬਿਲਾਸ ਸ਼ਰਮਾ ਭਿਵਾਨੀ ਵਿਚ ਬੋਰਡ ਮੁੱਖ ਦਫਤਰ ਵਿਚ ਪ੍ਰੀਖਿਆ ਦੇ ਨਤੀਜੇ ਦੇ ਐਲਾਨ ਕਰਦੇ ਹੋਏ ਪ੍ਰਗਟਾਏ। ਇਸ ਮੌਕੇ 'ਤੇ ਬੋਰਡ ਚੇਅਰਮੈਨ ਡਾ. ਜਗਬੀਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ।
ਸਿਖਿਆ ਮੰਤਰੀ ਨੇ ਮੈਰਿਟ ਵਿਚ ਆਉਣ ਵਾਲੇ ਬੱਚਿਆਂ ਤੇ ਉਨਾਂ ਦੇ ਮਾਂ-ਪਿਓ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ। ਇਸ ਪ੍ਰੀਖਿਆ ਵਿਚ ਪਹਿਲੇ ਨੰਬਰ 'ਤੇ ਰਹੇ ਜੀਂਦ ਦੇ ਕਾਰਤਿਕ ਨੇ 498 ਨੰਬਰ ਪ੍ਰਾਪਤ ਕੀਤੇ। ਸੋਲੀਨਾ ਯਾਦਵ, ਸਿਰਸਾ, ਜਿਲਾ ਸਿਰਸਾ ਦੀ ਸੋਨਾਲੀ ਤੇ ਪਲਵਲ ਦੇ ਹਰੀਓਮ ਨੇ 495 ਨੰਬਰ ਪ੍ਰਾਪਤ ਕਰਕੇ ਦੂਜਾ ਨੰਬਰ ਪ੍ਰਾਪਤ ਕੀਤਾ। ਤੀਜੀ ਥਾਂ ਅੰਬਾਲਾ ਦੀ ਰਿਆ, ਮਹੇਂਦਰਗੜ ਦੀ ਪ੍ਰੀਤੀ, ਪਾਰਸ ਤੇ ਪਾਣੀਪਤ ਦੇ ਜਿਗਿਆਸਾ ਨੇ 494 ਨੰਬਰ ਪ੍ਰਾਪਤ ਕੀਤੇ।
ਸਿਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਸਿਖਿਆ ਦਾ ਪੱਧਰ ਉੱਚਾ ਕਰਨ, ਗੁਣਵੱਤਾ ਸਿਖਿਆ ਮਾਹੌਲ ਬਣਾਉਣ ਅਤੇ ਬੱਚਿਆਂ ਨੁੰ ਸਾਰੇ ਤਰਾਂ ਦੀ ਵਿਦਿਅਕ ਤੇ ਇਸ ਤੋਂ ਉੱਪਤਰ ਮਕਾਬਲਿਆਂ ਵਿਚ ਵਧੀਆ ਥਾਂ 'ਤੇ ਲਿਆਉਣ ਲਈ ਵਚਨਬੱਧ ਹੈ। ਇਸ ਦੇ ਚਲਦੇ ਪਹਿਲੇ ਸੀਨੀਅਰ ਸੈਕੰਡਰੀ ਤੇ ਹੁਣ ਸੈਕੰਡਰੀ ਪ੍ਰੀਖਿਆਵਾਂ ਦੇ ਨਤੀਜੇ ਪਾਰਦਰਸ਼ੀ ਤਰੀਕੇ ਨਾਲ ਤਿਆਰ ਕੀਤੇ ਗਏ ਹਨ। ਉਨਾਂ ਕਿਹਾ ਕਿ ਜਿਵੇਂ ਬੱਚਿਆਂ ਨੇ ਪ੍ਰੀਖਿਆ ਵਿਚ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਹੀ ਉਨਾਂ ਦੇ ਸਾਮਹਣੇ ਲਿਆਇਆ ਗਿਆ ਹੈ।
ਡਿਜੀਟਲ ਲਾਕਰ ਬਾਰੇ ਬੋਲਦੇ ਸਿਖਿਆ ਮੰਤਰੀ ਨੇ ਕਿਹਾ ਕਿ ਸਿਖਿਆ ਬੋਰਡ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡਿਆ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮੱਦੇਨਜ਼ਰ ਚੁੱਕੇ ਗਏ ਕਦਮ ਕਾਬਿਲ ਤਾਰੀਫ ਹੈ। ਇਕ ਵਧੀਆ ਪਹਿਲ ਦੇ ਤਹਿਤ ਬੋਰਡ ਵੱਲੋਂ ਪਹਿਲੀ ਵਾਰ ਪ੍ਰਮਾਣ ਪੱਤਰ ਤੇ ਨਤੀਜਾ ਡਿਜੀਟਲ ਲਾਕਰ ਵਿਚ ਸੁਰੱਖਿਅਤ ਰੱਖਣ ਦਾ ਫੈਸਲਾ ਸ਼ਲਾਘਾਯੋਗ ਹੈ, ਜਿਸ ਨਾਲ ਪ੍ਰੀਖਿਆਰਥੀ ਲੋਂੜ ਪੈਣ 'ਤੇ ਨਤੀਜਾ ਤੇ ਪ੍ਰਮਾਣ ਪੱਤਰ ਬੋਰਡ ਦੀ ਵੈਬਸਾਇਟ ਤੋਂ ਡਾਊਨਲੋਡ ਕਰ ਸਕੇਗਾ। ਇਸ ਦੇ ਨਾਲ-ਨਾਲ ਸਾਲ 2004 ਤੋਂ ਲੈਕੇ ਹੁਣ ਤਕ ਦੇ ਸਾਰੇ ਪ੍ਰੀਖਿਆਰਥੀਆਂ ਦੇ ਪ੍ਰਮਾਣ ਪੱਤਰ ਤੇ ਨਤੀਜਾ ਡਿਜੀਟਲ ਲਾਕਰ 'ਤੇ ਲੋਡ ਰਹੇਗਾ। ਉਨਾਂ ਨੇ ਪ੍ਰੀਖਿਆ ਨਤੀਜਿਆਂ ਨੂੰ ਹਾਈਟੈਕ ਕਰਨ ਲਈ ਬੋਰਡ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।
ਉਨਾਂ ਕਿਹਾ ਕਿ ਡਿਜੀਟਲ ਲਾਕਰ ਨੂੰ ਪ੍ਰੀਖਿਆਰਥੀ ਦੇ ਆਧਾਰ ਕਾਰਡ ਦੇ ਨਾਲ-ਨਾਲ ਮੋਬਾਇਲ ਨੰਬਰ ਦੇ ਨਾਲ ਜੋੜਿਆ ਗਿਆ ਹੈ। ਡਿਜੀਟਲ ਲਾਕਰ ਰਾਹੀਂ ਕੋਈ ਵੀ ਭਰਤੀ ਏਜੰਸੀ ਕਿਸੇ ਵੀ ਤਰਾਂ ਨਾਲ ਪ੍ਰਮਾਣ ਪੱਤਰਾਂ ਤੇ ਨਤੀਜੇ ਦੀ ਜਾਂਚ ਆਸਾਨੀ ਨਾਲ ਕਰ ਸਕੇਗੀ। ਇਸ ਫੈਸਲ ਤੋਂ ਬਾਅਦ ਸਾਰੇ ਸੈਨਿਕ ਬੋਰਡ ਤੇ ਐਚ.ਐਸ.ਐਸ.ਸੀ. ਤੇ ਐਚ.ਪੀ.ਐਸ.ਸੀ. ਨੂੰ ਕੋਰਡ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨਾਲ ਵਿਦਿਆਰਥੀ ਦੀ ਸਾਰੀਆਂ ਮਾਰਕਸ਼ੀਟ ਨੂੰ ਵੇਖਿਆ ਜਾ ਸਕੇਗਾ। ਇਸ ਤਰਾਂ ਕਿਸੇ ਕੰਪਨੀ ਜਾਂ ਸਰਕਾਰੀ ਨੌਕਰੀ ਲਈ ਉੱਥੇ 'ਤੇ ਬੈਠੇ-ਬੈਠੇ ਅਧਿਕਾਰੀ ਬਿਨੈਕਾਰ ਦੀ ਤਸਦੀਕ ਕਰ ਸਕਣਗੇ। ਇਸ ਨਾਲ ਨਾ ਤਾਂ ਕਿਸੇ ਤਰਾਂ ਦਾ ਫਰਜੀਵਾੜਾ ਹੋਵੇਗਾ ਅਤੇ ਨਾ ਹੀ ਸਮੇਂ ਦੀ ਬਰਬਾਦੀ ਹੋਵੇਗੀ।
ਸਿਖਿਆ ਮੰਤਰੀ ਨੇ ਅੱਗੇ ਦਸਿਆ ਕਿ ਪ੍ਰੀਖਿਆਰਥੀ ਆਪਣੇ ਪ੍ਰੀਖਿਆ ਨਤੀਜਾ 21 ਮਈ ਨੂੰ ਸ਼ਾਮ 5:00 ਵਜੇ ਬੋਰਡ ਦੀ ਵੈਬਸਾਇਟ www.bseh.org.in ਤੇ www.indiaresults.com 'ਤੇ ਵੇਖ ਸਕਦੇ ਹਨ।