← ਪਿਛੇ ਪਰਤੋ
ਚੰਡੀਗੜ੍ਹ, 16 ਮਈ 2018: ਪੰਜਾਬ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਦੀ ਆਖਰੀ ਮਿਤੀ ਗਿਆਰਾਂ ਜੂਨ ਦੋ ਹਜ਼ਾਰ ਅਠਾਰਾਂ ਹੋਵੇਗੀ ਕੁਝ ਵਿਸ਼ੇਸ਼ ਿਵਿਭਾਗਾਂ ਨੂੰ ਛੱਡ ਕੇ ਬਾਕੀ ਸਭ ਤੇ ਇਹ ਨੀਤੀ ਲਾਗੂ ਹੋਵੇਗੀ . ਪਰਸੋਨਲ ਮਹਿਕਮੇ ਵੱਲੋਂ ਸਾਰੇ ਮਹਿਕਮੇ ਦੇ ਮੁਖੀਆਂ ਨੂੰ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਕਿ ਇਸ ਤੋਂ ਬਾਅਦ ਆਮ ਬਦਲੀਆਂ ਨਹੀਂ ਹੋਣਗੀਆਂ .ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਚੇਰੀ ਸਿੱਖਿਆ ਮਹਿਕਮੇ , ਤਕਨੀਕੀ ਸਿੱਖਿਆ ਤੇ ਸਿਖਲਾਈ ਮਹਿਕਮਾ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਦੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦਾ ਸਮਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇੱਕ ਜੂਨ ਤੋਂ ਲੈ ਕੇ ਦੋ ਜੁਲਾਈ ਦੋ ਹਜ਼ਾਰ ਅਠਾਰਾਂ ਤੱਕ ਹੋਵੇਗਾ.
Total Responses : 930