ਥਿੰਦ ਪਰਿਵਾਰ ਆਪਣੇ ਬੱਚਿਆਂ ਨੂੰ ਟੀਕੇ ਲਗਵਾ ਕੇ ਕਰਦਾ ਹੋਇਆ ਪਿੰਡ ਗੋਲੂ ਕੇ ਮੋੜ ਵਿੱਚੋਂ ਪਹਿਲ
ਜਗਦੀਸ਼ ਥਿੰਦ
ਗੁਰੂਹਰਸਹਾਏ /ਫਿਰੋਜ਼ਪੁਰ 16 ਮਈ ਅੰਤਰ ਰਾਸ਼ਟਰੀ ਡੇਂਗੂ ਦਿਵਸ ਮੌਕੇ ਅੱਜ ਇਸ ਖੇਤਰ ਵਿੱਚ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ । ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਡਾਕਟਰ ਹੁਸਨ ਪਾਲ ਐੱਸ ਐਮ ਓ ਗੁਰੂਹਰਸਹਾਏ ਨੇ ਅਦਾ ਕੀਤੀ ।ਇਸ ਮੌਕੇ ਡਾਕਟਰ ਸਿੱਧੂ , ਬਿਕੀ ਬੀ. ਬੀ ,ਈ.ਈ, ਚਿਮਨ ਸਿੰਘ ਐਸ ਆਈ, ਪ੍ਰੀਤਮ ਸਿੰਘ ਐੱਸ ਆਈ, ਗੁਰਲਾਲ ਸਿੰਘ ਐੱਸ ਆਈ , ਅਮਨ ਸ਼ਰਮਾ ,ਇੰਦਰ ਕੰਬੋਜ ਆਦਿ ਸਟਾਫ਼ ਮੈਂਬਰ ਮੌਜੂਦ ਸਨ । ਗੋਲੂ ਕਾ ਮੋੜ ਵਿਖੇ ਥਿੰਦ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਐਮ ਆਰ ਵੈਕਸੀਨ ਦੇ ਟੀਕੇ ਲਗਵਾ ਕੇ ਪਹਿਲ ਕੀਤੀ । ਇਸ ਮੌਕੇ ਸ਼ਹੀਦ ਊਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਬਲਦੇਵ ਰਾਜ ਥਿੰਦ ਨੇ ਕਿਹਾ ਕਿ ਇਹ ਟੀਕੇ ਬਿਲਕੁਲ ਸੁਰੱਖਿਅਤ ਹਨ । ਸਰਹੱਦੀ ਖੇਤਰ ਦੇ ਪਿੰਡ ਚੱਕ ਛਾਂਗਾ ਰਾਏ ਹਿਠਾੜ ਦੇ ਸਰਕਾਰੀ ਸਕੂਲ ਵਿੱਚ ਨੈਸ਼ਨਲ ਡੇਂਗੂ ਦਿਵਸ ਮਨਾਉਂਦਿਆਂ ਜਿੱਥੇ ਆਮ ਲੋਕਾਂ ਨੂੰ ਡੇਂਗੂ ਦੇ ਲਾਰਵੇ ਦੇ ਪੈਦਾ ਹੋਣ ਅਤੇ ਫੈਲਣ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ , ਉਥੇ ਮੀਜਲ ਰੂਬੇਲਾ ਟੀਕੇ ਦੇ ਲਾਭ ਦੱਸਦਿਆਂ ਅਮਨ ਸ਼ਰਮਾ ਨੇ ਕਿਹਾ ਕਿ ਇੱਕ ਵਾਰ ਐਮ ਆਰ ਵੈਕਸੀਨ ਲੱਗਣ ਨਾਲ ਬੱਚਾ ਜੀਵਨ ਭਰ ਲਈ ਖ਼ਸਰਾ ਅਤੇ ਜਰਮਨ ਖ਼ਸਰੇ ਵਰਗੀ ਮਾਰੂ ਬੀਮਾਰੀ ਦੇ ਮਾਰੂ ਰੋਗ ਤੋਂ ਸੁਰੱਖਿਅਤ ਹੋ ਜਾਂਦਾ ਹੈ । ਇਸ ਸਬੰਧੀ ਵੀ ਡੀ ਏ ਵੀ ਸਕੂਲ ਗੁਰੂ ਹਰਸਹਾਏ ਵਿਖੇ ਵੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ । ਜਿਸ ਵਿਚ ਬੋਲਦਿਆਂਐੱਸ ਐੱਮ ਓ ਡਾਕਟਰ ਹੁਸਨ ਪਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਪੋਲੀਓ ਦੇ ਖਿਲਾਫ ਚਲਾਈ ਗਈ ਇਕ ਮੁਹਿੰਮ ਵਿੱਚ ਹੁਣ ਰੂਪ ਵਿੱਚ ਸ਼ਾਮਲ ਹੋ ਕੇ ਭਾਰਤ ਪੂਰੀ ਤਰ੍ਹਾਂ ਪੋਲੀਓ ਤੋਂ ਮੁਕਤ ਮੁਲਕ ਬਣ ਗਿਆ ਹੈ ,ਜਦਕਿ ਇਸ ਵਿਚ ਸ਼ਾਮਲ ਨਾ ਹੋਣ ਵਾਲੇ ਪਾਕਿਸਤਾਨ ਵਿੱਚ ਅੱਜ ਵੀ ਪੋਲੀਓ ਗ੍ਰਸਤ ਬੱਚੇ ਪੈਦਾ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਦੁਸ਼ਮਣ ਤਾਕਤਾਂ ਇਸ ਸਬੰਧੀ ਝੂਠਾ ਪ੍ਰਚਾਰ ਕਰ ਕੇ ਇਸ ਮੁਹਿੰਮ ਨੂੰ ਕਾਮਯਾਬ ਹੋਣ ਵਿੱਚ ਰੁਕਾਵਟਾਂ ਪੈਦਾ ਕਰ ਰਹੀਆਂ ਹਨ ।