ਤਲਵੰਡੀ ਸਾਬੋ 15 ਮਈ 2018: ਭੀਖੀ ਗ੍ਰਾਮ ਸੰਮਤੀ (ਮੱਘਰ ਮੱਲ ) ਭੱਠੇ ਤੇ ਰਾਖ ਦੀ ਵਰਤੋਂ ਇੱਟਾ ਬਣਾਉਣ ਵਿੱਚ ਸਬੰਧੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਰਾਖ ਦੀ ਵਰਤੋ ਸੰਬੰਧੀ ਕਈ ਕਦਮ ਚੁੱਕੇ ਗਏ ਹਨ। ਇਹਨਾਂ ਕਦਮਾਂ ਲਈ ਟੀ.ਐਸ. ਪੀ. ਐਲ ਨੂੰ ਫਲਾਈ ਐਸ ਯੂਟਿਲਾਈਜੇਸ਼ਨ ਐਵਾਰਡ ਵੀ ਮਿਲ ਚੁੱਕਿਆ ਹੈ। ਅਜੋਕੇ ਸਮੇਂ ਵਿੱਚ ਇੱਟਾ ਬਣਾਉਣ ਲਈ ਮਿੱਟੀ ਦੀ ਲਗਾਤਾਰ ਵਰਤੋ ਕਾਰਨ ਇਸ ਕੀਮਤੀ ਸੰਸਾਧਨ ਵਿੱਚ ਨਿਘਾਰ ਆ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ 9 ਦਸੰਬਰ 2017 ਅਤੇ 20 ਜਨਵਰੀ 2018 ਨੂੰ ਥਰਮਲ ਵਿਖੇ ਜਿਲ੍ਹਾਂ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਭੱਠਾ ਮਾਲਕਾਂ ਨਾਲ ਜਾਗਰੂਕਤਾ ਕੈਂਪਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਇੱਟਾ ਬਣਾਉਣ ਲਈ ਰਾਖ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ ਸੀ।
ਇਹਨਾਂ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਭੀਖੀ ਗ੍ਰਾਮ ਸੰਮਤੀ (ਮੱਘਰ ਮੱਲ) ਭੱਠੇ ਦੇ ਮਾਲਕ ਰਾਕੇਸ਼ ਜਿੰਦਲ ਜੀ ਨੇ ਪਹਿਲ ਕਰਦੇ ਹੋਏ ਆਪਣੇ ਭੱਠੇ ਵਿੱਚ ਬਣਨ ਵਾਲੀਆਂ ਇੱਟਾ ਵਿੱਚ ਰਾਖ ਦੀ ਵਰਤੇ ਸ਼ੁਰੂ ਕੀਤੀ ਗਈ ਹੈ। ਇਹ ਰਾਖ ਥਰਮਲ ਵੱਲੋਂ ਦਿੱਤੀ ਗਈ ਸੀ ਅਤੇ ਸ੍ਰੀ ਰਾਕੇਸ਼ ਜੀ ਨੇ ਪਹਿਲਾਂ 10 % 15% ਫਿਰ 25 % ਤਕ ਰਾਖ ਦੀ ਵਰਤੋਂ ਕਰਨ ਦਾ ਤਜਰਬਾ ਕੀਤਾ ਗਿਆ ਅਤੇ ਇਹਨਾਂ ਇੱਟਾ ਨੂੰ ਜੀਓ ਮੀਡੀਆ ਲੈਬ, ਬਠਿੰਡਾ ਤੋਂ ਟੈਸਟ ਕਰਵਾਇਆ ਗਿਆ । ਅਤੇ ਵਧੀਆ ਨਤੀਜੇ ਪ੍ਰਾਪਤ ਕੀਤੇ ਗਏ ਹਨ। ਇਸ ਸਬੰਧੀ ਅੱਜ ਭੀਖੀ ਗ੍ਰਾਮ ਸੰਮਤੀ (ਮੱਘਰ ਮੱਲ ) ਭੱਠੇ ਵਿਖੇ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਭੱਠਾ ਮਾਲਕਾ ਨੂੰ ਇੱਕਠਾ ਕੀਤਾ ਗਿਆ ਅਤੇ ਸ੍ਰੀ ਰਾਕੇਸ਼ ਜਿੰਦਲ ਜੀ ਨੇ ਆਪਣੇ ਸਫਲ ਤਜਰਬੇ ਨੂੰ ਮਾਰਿਆਂ ਨਾਲ ਸਾਝਾਂ ਕੀਤਾ। ਪ੍ਰੋਗਰਾਮ ਦੌਰਾਨ ਸ੍ਰੀ ਸੁਰੇਸ਼ ਕੁਮਾਰ , ਸੁਰਿੰਦਰ ਮੰਗਲਾ ਜੀ, ਅਤੇ ਹੋਰ ਭੱਠਾ ਐਸੋਸ਼ੀਏਸ਼ਨ ਮੈਂਬਰ ਹਾਜ਼ਰ ਰਹੇ।
ਇਸ ਮੋਕੇ ਸ੍ਰੀ ਤੇਜਿੰਦਰ ਸਿੰਘ ਐਸ ਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਐਕਸਨ ਪਰਮਜੀਤ ਸਿੰਘ ਅਤੇ ਐਸ. ਡੀ. ਓ ਰਵੀਪਾਲ ਜੀ ਨੇ ਪਹੁੰਚੇ ਭੱਠਾ ਮਾਲਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੌਜੂਦ ਭੱਠਾਂ ਮਾਲਕਾ ਦੇ ਸ਼ੰਕੇ ਦੂਰ ਕੀਤੇ। ਉਹਨਾ ਦੱਸਿਆ ਕਿ ਮਿੱਟੀ ਦੀ ਉਪਰਲੀ ਪਰਤ ਦਾ ਬਚਾਅ ਕਰਨਾ ਸਮੇਂ ਦੀ ਮੁੱਢਲੀ ਲੋੜ ਹੈ ਅਤੇ ਰਾਖ ਦੀ ਵਰਤੋਂ ਕਰ ਕੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ। ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਸ੍ਰੀ ਵਿਕਾਸ ਸ਼ਰਮਾ, ਜਸਮੀਨ ਕੌਰ, ਸੀ. ਐਲ. ਵਿਸ਼ਵਕਰਮਾਂ, ਜੇ.ਕੇ ਭਾਰਦਵਾਜ ਸਟੈਗ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਰਹੇ।
ਇਸ ਮੌਕੇ ਭੱਠਾ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਸੇਖੋਂ ਨੇ ਪੰਜਾਬ ਭੱਠਾ ਐਸੋਸੀਏਸ਼ਨ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਭਰੋਸਾ ਦੁਆਇਆ ਕਿ ਭੱਠਾ ਮਾਲਕ ਇਸ ਕੰਮ ਲਈ ਸਰਕਾਰ ਦੇ ਨਾਲ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਭੱਠਿਆਂ ਵਿੱਚ ਬਣਨ ਵਾਲੀਆਂ ਇੱਟਾਂ ਲਈ ਰਾਖ ਦੀ ਵਰਤੋਂ ਕਰਨ ਲਈ ਤਿਆਰ ਹਨ। ਅੰਤ ਵਿੱਚ ਸ੍ਰੀ ਰਵੀਪਾਲ, ਐਸ ਡੀ ਓ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਆਏ ਭੱਠਾ ਮਾਲਕਾਂ ਅਤੇ ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਿਟਡ ਬੁਣਾਵਾਲਾ ਮਾਨਸਾ ਵਿਖੇ ਸਥਿਤ 1980 ਮੈਗਾਵਾਟ ਦੀ ਸਮੱਰਥਾ ਵਾਲਾ ਥਰਮਲ ਪਲਾਟ ਹੈ। ਜੋ ਕਿ ਸਮਾਜ ਭਲਾਈ ਅਤੇ ਵਾਤਾਵਰਨ ਸੰਭਾਲ ਲਈ ਢੁਕਵੇ ਕਦਮ ਚੁੱਕ ਰਿਹਾ ਹੈ।