ਜਗਦੀਸ਼ ਥਿੰਦ
ਫਾਜ਼ਿਲਕਾ 15 ਮਈ
ਦੇਸ਼ ਭਰ 'ਚ ਸਿਹਤ ਵਿਭਾਗਵੱਲੋਂ ਚਲਾਏ ਜਾ ਰਹੇ ਮੀਜ਼ਲ-ਰੂਬੇਲਾ ਅਭਿਆਨ ਨੂੰ ਲੈਕੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਸਦੇਵ ਸਿੰਘ ਢਿੱਲੋਂ ਵੱਲੋਂ ਕਮਿਉਨਿਟੀ ਹੈਲਥ ਸੈਂਟਰਬਹਾਵਵਾਲਾ ਵਿਖੇ ਦੌਰਾ ਕਰਕੇ ਪੰਚਾਇਤ ਅਤੇ ਸਕੂਲਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲਗਪਗ 70 ਹਜ਼ਾਰਬੱਚਿਆਂ ਨੂੰ ਮੀਜ਼ਲ-ਰੂਬੇਲਾ ਟੀਕਾ ਲਗਾਇਆ ਜਾਚੁੱਕਾ ਹੈ।
ਜ਼ਿਲ੍ਹਾ ਟੀਕਾਕਰਨ ਅਫਸਰ ਨੇਅਧਿਕਾਰੀਆਂ ਨੂੰ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਕਾਰਨ ਜੋਮਾਪੇ ਆਪਣੇ ਬੱਚਿਆਂ ਨੂੰ ਟੀਕਾ ਨਹੀਂ ਲਗਵਾ ਰਹੇਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇਇਸਦੀ ਵੈਕਸੀਨ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਪੂਰੀਤਰ੍ਹਾਂ ਜਾਂਚਿਆ ਗਿਆ ਹੈ।
ਜ਼ਿਲ੍ਹਾ ਟੀਕਾਕਰਨ ਅਫਸਰਡਾ. ਢਿੱਲ੍ਹੋ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸਟੀਕਾਕਰਨ ਮੁਹਿੰਮ ਤਹਿਤ ਹਰ ਬੱਚੇ ਨੂੰ ਟੀਕਾਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਹਰ ਬੱਚੇ ਨੂੰਟੀਕਾ ਲਗਣ ਨਾਲ ਹੀ 100 ਫੀਸਦੀ ਦਾ ਟੀਚਾਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰਕਿਹਾ ਕਿ ਮਾਪਿਆ ਨੂੰ ਜਾਗਰੂਕ ਕੀਤਾ ਜਾਵੇ ਕਿ ਉਹਆਪਣੇ ਬੱਚੇ ਨੂੰ ਇਹ ਟੀਕਾ ਜ਼ਰੂਰ ਲਗਵਾਉਣ ਤਾਂ ਜੋਕੋਈ ਵੀ ਬੱਚਾ ਟੀਕਾ ਲਗਵਾਉਣ ਤੋਂ ਵਾਂਝਾ ਨਾ ਰਹਿਸਕੇ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰਡਾ. ਸ਼ਲਿੰਦਰ ਸੇਠੀ, ਜ਼ਿਲ੍ਹਾ ਮਾਸ ਮੀਡੀਆ ਅਫਸਰਸ੍ਰੀ ਅਨਿਲ ਧਾਮੂ, ਮੈਡੀਕਲ ਅਫਸਰ ਡਾ. ਸਹਿਜਵੀਰ ਸਿੰਘ, ਪਿੰਡ ਦੇ ਸਰਪੰਚ ਸੁਖਰਾਜਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀ ਰਾਜੇਸ਼ ਕੁਮਾਰ,ਬੀ.ਈ.ਈ. ਸ. ਮਨਬੀਰ ਸਿੰਘ ਤੋਂ ਇਲਾਵਾ ਸਿਹਤ ਤੇਅਧਿਆਪਕ ਸਟਾਫ ਮੌਜੂਦ ਸਨ।