ਪਟਿਆਲਾ 03 ਮਈ 2018: ਦੋਰਾਹੇ ਲਾਗੇ ਚਣਕੋਇਆ ਖੁਰਦ ਦੀ ਪੰਚਾਇਤ ਵਲੋ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਲੜਕੇ ਲੜਕੀਆਂ ਦਾ ਸਾਮਾਜਿਕ ਬਾਈਕਾਟ ਕਰਨ ਦਾ ਤੁਗਲਕੀ ਤੇ ਮੱਧਯੁਗੀ ਫ਼ਰਮਾਨ ਕੀਤਾਹੈ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਬਾਰੇ ਅਤੇ ਖ਼ਾਸ ਕਰਕੇ ਵਿਆਹ ਵਰਗੇ ਜ਼ਿੰਦਗੀ ਦੇ ਮਹੱਤਵਪੂਰਨ ਫ਼ੈਸਲੇ ਲੈਣ, ਆਪਣੀ ਪਸੰਦ ਦਾ ਜੀਵਨਸਾਥੀ ਚੁਣਨਾ ਕਿਸੇ ਵੀ ਬਾਲਿਗ ਲੜਕੇ ਜਾਂ ਲੜਕੀ ਦਾ ਸੰਵਿਧਾਨਿਕ ਤੇ ਮੌਲਿਕ ਅਧਿਕਾਰ ਹੈ ਅਤੇ ਕਿਸੇ ਵੀ ਪੰਚਾਇਤ , ਧਾਰਮਿਕ ਕਮੇਟੀ ਜਾਂ ਸਪੋਰਟਸ ਕਲੱਬ ਨੂੰ ਇਹ ਕਤਈ ਹੱਕ ਨਹੀਂ ਹੈ ਕਿ ਉਹ ਅਜੇਹਾ ਮੱਧਯੁਗੀ ਫ਼ਰਮਾਨ ਜਾਰੀ ਕਰੇ। ਅਜਿਹਾ ਕਈ ਵਾਰੀ ਹਰਿਆਣਾ ਦੀਆ ਪੰਚਾਇਤਾਂ ਵਲੋਂ ਵੀ ਕੀਤਾ ਗਿਆ ਹੈ ਜਿਸ ਤੇ ਸਾਡੀ ਉੱਚ ਅਦਾਲਤ ਨੇ ਰੋਕ ਵੀ ਲਗਾਈ ਹੈ।
ਤੁਗਲਕੀ ਤੇ ਮੱਧਯੁਗੀ ਫ਼ਰਮਾਨ ਕਰਨ ਵਾਲੇ ਜਰਾ ਇਹ ਵੀ ਦੱਸਣ ਦੀ ਖੇਚਲ ਕਰਨ ਕਿ ਟੁੱਟੇ ਵਿਆਹਾਂ ਕਾਰਨ,ਜਿਹੜਿਆ ਹਜ਼ਾਰਾਂ ਕੂੜੀਆਂ,ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ, ਸਹੁਰਿਆਂ ਦੀਆਂ ਸਤਾਈਆਂ ਤੇ ਘਰੋਂ ਕੱਢੀਆਂ, ਪੇਕੀਂ ਬੈਠੀਆਂ ਹਨ ਅਤੇ ਇਥੋਂ ਤੱਕ ਕਿ ਸੈਂਕੜੇ ਤਾਂ ਖ਼ੁਦਕੁਸ਼ੀਆਂ ਕਰਕੇ ਅਾਪਣੀਅਾਂ ਜਾਨਾਂ ਦੇਣ ਲਈ ਵੀ ਮਜਬੂਰ ਹੋ ਚੁਕੀਆਂ ਹਨ, ਕੀ ਉਹ ਰਿਸ਼ਤੇ ਮਾਪਿਆਂ ਤੇ ਸਮਾਜ ਦੇ ਸਹੇੜੇ ਹੋਏ ਨਹੀਂ ਸਨ? ਵਰਨਣਯੋਗ ਹੈ ਕਿ ਇਨ੍ਹਾਂ ਦਕਿਆਨੂਸੀ ਜਗੀਰੂ ਕਦਰਾਂ ਕੀਮਤਾਂ ਕਾਰਨ ਹਜ਼ਾਰਾਂ ਹੀ ਮਾਪੇ ਆਪਣੇ ਬੱਚਿਆਂ ਦੀ ਜਿੰਦਗੀਆਂ ਤਬਾਹ ਕਰਨ ਦੇ ਕਸੂਰਵਾਰ ਹਨ। ਨੌਜਵਾਨਾਂ ਤੇ ਵਿਦਿਆਰਥੀ ਜੱਥੇਬੰਦੀਆਂ ਅਤੇ ਸਮੂਹ ਅਗਾਂਹਵਧੂ ਪੰਜਾਬੀਆਂ ਨੂੰ ਵੀ ਆਪਣੇ ਇਸ ਮੌਲਿਕ ਅਧਿਕਾਰ ਦੀ ਰਾਖੀ ਲਈ ਅਤੇ ਇਸ ਪਿਛਾਖੜੀ ਫ਼ਰਮਾਨ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਸਰਕਾਰ ਨੂੰ ਫ਼ੌਰੀ ਤੌਰ ਤੇ ਇਸ ਤੁਗਲਕੀ ਮਤੇ ਲਈ ਜ਼ੁੰਮੇਵਾਰ ਪੰਚਾਿੲਤ ਤੇ ਬਾਕੀ ਜੱਥੇਬੰਦੀਆ ਤੇ ਕੇਸ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
ਡਾ ਧਰਮਵੀਰ ਗਾਂਧੀ ਐਮ ਪੀ ਪਟਿਆਲ਼ਾ ਨੇ ਵੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਦੇ ਆਪਣੀ ਮਰਜ਼ੀ ਮੁਤਾਬਿਕ ਜੀਵਨ ਸਾਥੀ ਚੁਣਨ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰ ਕੁਚਲਣ ਵਾਲੀ ਪੰਚਾਿੲਤ ਤੇ ਹੋਰ ਵਿਅਕਤੀਆਂ ਵਿਰੁਧ ਕੇਸ ਦਰਜ ਕਰਕੇ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।