← ਪਿਛੇ ਪਰਤੋ
ਪਟਿਆਲਾ, 29 ਅਪ੍ਰੈਲ 2018 'ਬਾਬਾ ਜੱਸਾ ਸਿੰੰਘ ਆਹਲੂਵਾਲੀਆ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਕੌਮ ਨੇ ਉਹਨਾਂ ਨੂੰ ਸੁਲਤਾਨ-ਉਲ-ਕੌਮ ਅਤੇ ਬਾਦਸ਼ਾਹ-ਏ-ਹਿੰਦ ਖਿਤਾਬ ਦਿੱਤਾ ਸੀ।' ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਸਾਬਕਾ ਮੁਖੀ ਅਤੇ ਗਲੋਬਲ ਪੰਜਾਬ ਫਾਉਂਡੇਸ਼ਨ ਦੇ ਚੇਅਰਮੈਨ ਡਾ. ਹਰਜਿੰਦਰ ਵਾਲੀਆ ਨਾਲ ਗੱਲਬਾਤ ਕਰਦੇ ਹੋਏ ਕਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੂਰਵਜਾਂ ਨੇ ਬਾਬਾ ਜੱਸਾ ਸਿੰੰਘ ਆਹਲੂਵਾਲੀਆ ਤੋਂ ਅੰਮ੍ਰਿਤ ਛਕਿਆ ਸੀ ਅਤੇ ਬਾਬਾ ਜੱਸਾ ਸਿੰਘ ਨੇ ਹੀ ਦਲ ਖ਼ਾਲਸਾ ਨਾਲ ਬਾਬਾ ਆਲਾ ਸਿੰਘ ਦਾ ਸਮਝੌਤਾ ਕਰਵਾਇਆ। ਡਾ. ਹਰਜਿੰਦਰ ਵਾਲੀਆ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕਿਸੇ ਯੂਨੀਵਰਸਿਟੀ ਵਿੱਚ ਬਾਬਾ ਜੱਸਾ ਸਿੰੰਘ ਆਹਲੂਵਾਲੀਆ ਦੇ ਨਾਮ 'ਤੇ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਕਿ ਸਿੱਖ ਇਤਿਹਾਸ ਬਾਰੇ ਸਹੀ ਖੋਜ ਕਰਨ ਲਈ ਮੌਕੇ ਪੈਦਾ ਕੀਤੇ ਜਾ ਸਕਣ। ਕੈਪਟਨ ਸਾਹਿਬ ਨੇ ਇਸ ਮੰਗ ਪ੍ਰਤੀ ਸਕਰਾਤਮਕ ਹੁੰਗਾਰਾ ਭਰਦੇ ਹੋਏ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਨਵਾਬ ਜੱਸਾ ਸਿੰੰਘ ਆਹਲੂਵਾਲੀਆ ਅਤੇ ਹੋਰ ਸਿੱਖ ਜਰਨੈਲਾਂ ਬਾਰੇ ਖੋਜ ਕਰਨ ਉਪਰੰਤ ਮੁੜ ਇਤਿਹਾਸ ਲਿਖਿਆ ਜਾਵੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲਿਖੀ ਪੁਸਤਕ 'ਆਨਰ ਐਂਡ ਫਿਡਇਲਟੀ' ਦੀ ਇੱਕ ਕਾਪੀ ਵੀ ਡਾ. ਵਾਲੀਆ ਨੂੰ ਭੇਂਟ ਕੀਤੀ।
Total Responses : 936