ਪਟਿਆਲਾ 27 ਅਪ੍ਰੈਲ 2018: ਪੰਜਾਬ ਪ੍ਰਦੂਸ.ਣ ਰੋਕਥਾਮ ਬੋਰਡ ਨੇ ਪੋਲਟਰੀ ਫਾਰਮਾਂ ਦੀ ਬਦਬੂ ਅਤੇ ਮੱਖੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਹਨ, ਜਿਸ ਨਾਲ ਪੋਲਟਰੀ ਫਾਰਮਾਂ ਨੇੜੇ ਰਹਿੰਦੇ ਲੋਕਾਂ ਨੂੰ ਪ੍ਰਦੂਸ.ਣ ਤੋਂ ਵੱਡੀ ਰਾਹਤ ਮਿਲੇਗੀ|
ਪੰਜਾਬ ਵਿੱਚ ਲੱਗਭਗ 1000 ਦੇ ਕਰੀਬ ਪੋਲਟਰੀ ਫਾਰਮ ਹਨ, ਜਿਨ੍ਹਾਂ ਵਿੱਚੋਂ 500 ਪੋਲਟਰੀ ਫਾਰਮ ਬਹੁ^ਮੰਜਲੇ ਹਨ| ਇ੍ਹਨਾਂ ਫਾਰਮਾਂ ਤੇ ਮੁਰਗੀਆਂ ਦੀਆਂ ਬਿੱਠਾਂ ਲਗਾਤਾਰ ਸੈੱਡਾਂ ਦੇ ਅੰਦਰ ਜਮਾਂ੍ਹ ਹੁੰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਇ੍ਹਨਾਂ ਬਿੱਠਾਂ ਦੇ ਢੇਰਾਂ ਦੀ ਬਦਬੂ ਅਤੇ ਇ੍ਹਨਾਂ ਢੇਰਾਂ ਵਿੱਚ ਪੈਦਾ ਹੁੰਦੀਆਂ ਮੱਖੀਆਂ ਦੂਰ ਤੱਕ ਫੈਲਦੀਆਂ ਹਨ, ਜਿਸ ਨਾਲ ਇਹਨਾਂ ਦੇ ਦੁਆਲੇ ਰਹਿੰਦੇ ਵਸਨੀਕਾਂ ਦਾ ਜੀਣਾ ਔਖਾ ਹੋ ਜਾਂਦਾ ਹੈ|
ਜਾਣਕਾਰੀ ਅਨੁਸਾਰ ਪੰਜਾਬ ਦੇ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਸਾਲ ਵਿੱਚ 270 ਅੰਡੇ ਦਿੰਦੀਆਂ ਹਨ, ਜਦੋਂ ਕਿ ਜੇਕਰ ਇ੍ਹਨਾਂ ਫਾਰਮਾਂ ਵਿੱਚ ਪ੍ਰਦੂਸ.ਣ ਦੀ ਸਮੱਸਿਆ ਤੇ ਕਾਬੂ ਪਾਇਆ ਜਾਵੇ ਤਾਂ ਇਹੀ ਮੁਰਗੀਆਂ 320 ਅੰਡੇ ਪ੍ਰਤੀ ਸਾਲ ਤੱਕ ਦੇ ਸਕਦੀਆਂ ਹਨ| ਜਿਸ ਨਾਲ ਮੁਰਗੀ ਫਾਰਮਾਂ ਦੇ ਮਾਲਕਾਂ ਦੀ ਆਰਥਿਕ ਹਾਲਤ ਠੀਕ ਹੋਵੇਗੀ ਅਤੇ ਇਸਦੇ ਨਾਲ^ਨਾਲ ਲੋਕਾਂ ਨੂੰ ਪੋਲਟਰੀ ਫਾਰਮਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ.ਣ ਤੋਂ ਵੀ ਨਿਜਾਤ ਮਿਲੇਗੀ|
ਪੰਜਾਬ ਪ੍ਰਦੂਸ.ਣ ਰੋਕਥਾਮ ਬੋਰਡ ਦੇ ਚੇਅਰਮੈਨ ਕੇ. ਐੱਸ. ਪੰਨੂ ਨੇ ਦੱਸਿਆ ਕਿ ਇਸ ਸਮੱਸਿਆ ਦੀ ਨਿਜਾਤ ਲਈ ਬੋਰਡ ਦੇ ਇੰਜੀਨੀਅਰਾਂ ਦੀ ਟੀਮ ਬਣਾਈ ਗਈ ਜਿਸ ਨੇ 6 ਮਹੀਨੇ ਦੀ ਮਿਹਨਤ ਨਾਲ ਅਜਿਹੀਆਂ ਤਕਨੀਕਾਂ ਵਿਕਸਤ ਕੀਤੀਆਂ, ਜਿਸ ਨਾਲ ਪੋਲਟਰੀ ਸੈੱਡਾਂ ਵਿਚੋਂ ਬਿੱਠਾਂ ਨੂੰ ਲਗਾਤਾਰ ਬਾਹਰ ਕੱਢਿਆ ਜਾਵੇਗਾ ਅਤੇ ਜਿਸ ਉਪਰੰਤ ਇਨ੍ਹਾਂ ਬਿੱਠਾਂ ਦੀ ਖਾਦ ਲਈ ਯੋਗ ਵਰਤੋਂ ਹੋ ਜਾਵੇਗੀ| ਉਨ੍ਹਾਂ ਦੱਸਿਆ ਕਿ ਸੈੱਡਾਂ ਦੇ ਹਨੇਰੇ ਵਿੱਚ ਪਈਆਂ ਬਿੱਠਾਂ ਵਿੱਚ ਨਮੀ ਦੀ ਵਧੇਰੇ ਮਾਤਰਾ ਹੋਣ ਕਾਰਨ ਇਹ ਮੱਖੀਆਂ ਦੀ ਪੈਦਾਵਾਰ ਦਾ ਗੜ੍ਹ ਬਣ ਜਾਂਦੇ ਹਨ ਅਤੇ ਇਨ੍ਹਾਂ ਬਿੱਠਾਂ ਦੇ ਢੇਰਾਂ ਵਿੱਚ ਅਮੋਨੀਆਂ ਗੈਸ ਪੈਦਾ ਹੋ ਜਾਂਦੀ ਹੈ, ਜੋ ਮੁਰਗੀਆਂ ਤੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ|
ਬਹੁ^ਮੰਜਲੇ ਪੋਲਟਰੀ ਫਾਰਮਾਂ ਲਈ ਇਜਾਦ ਕੀਤੀਆਂ ਦੋ ਤਕਨੀਕਾਂ ਅਨੁਸਾਰ ਪੋਲਟਰੀ ਫਾਰਮਰ ਜਾਂ ਤਾਂ ਸਕਰੈੱਪਰ ਲਗਾ ਕੇ ਪੋਲਟਰੀ ਫਾਰਮਾਂ ਦੀ ਬਿਠਾਂ ਨੂੰ ਰੋ੦ ਬਾਹਰ ਕੱਢ ਸਕਦਾ ਹੈ ਅਤੇ ਜਾਂ ਕੰਨਵੇਅਰ ਬੈੱਲਟ ਲਗਾ ਕੇ ਬਿੱਠਾਂ ਨੂੰ ਬਾਹਰ ਕੱਢ ਸਕਦਾ ਹੈ| ਸਕਰੈੱਪਰ ਲਗਾਉਣ ਦਾ ਸਫਲ ਤਜਰਬਾ ਸ੍ਰੀ ਹਰਮਿੰਦਰ ਸਿੰਘ (ਫੋਨ ਨੰਬਰ 98720^28662) ਦੇ ਦਸ.ਮੇਸ ਪੋਲਟਰੀ ਫਾਰਮ ਪਿੰਡ ਸਾਹਪੁਰ ਨੇੜੇ ਰਾਏਕੋਟ ਜਿਲ੍ਹਾਂ ਲੁਧਿਆਣਾ ਵਿੱਚ ਕੀਤਾ ਗਿਆ| ਇਸੇ ਤਰ੍ਹਾਂ ਪੋਲਟਰੀ ਫਾਰਮ ਵਿੱਚ ਬੈੱਲਟ ਲਗਾ ਕੇ ਦੂਜਾ ਸਫਲਤਾਪੂਰਵਕ ਤਜਰਬਾ ਸ੍ਰੀ ਭੂਪਿੰਦਰ ਸਿੰਘ (ਫੋਨ ਨੰਬਰ 98159^00010) ਦੇ ਫਾਰਮ ਐਲਪਾਇੰਨ ਪੋਲਟਰੀ ਫਾਰਮ ਪਿੰਡ ਖੇੜੀ ਮੁਸਲਮਾਨਾਂ, ੦ਿਲ੍ਹਾ ਪਟਿਆਲਾ ਤੇ ਕੀਤਾ ਗਿਆ ਅਤੇ ਦੋਵੇਂ ਤਜਰਬੇ ਬਹੁਤ ਹੀ ਕਾਮਯਾਬ ਹੋਏ| ਇਸ ਸਬੰਧੀ ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਬਹੁਮੰਜਲੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਇਹ ਦੋਵੇਂ ਤਜਰਬੇ ਦਿਖਾਏ ਜਾਣਗੇ ਅਤੇ ਉ੍ਹਨਾਂ ਨੂੰ ਇ੍ਹਨਾਂ ਵਿਚੋਂ ਕਿਸੇ ਇਕ ਤਜਰਬੇ ਨੂੰ ਆਪਣੇ ਫਾਰਮ ਤੇ ਅਪਨਾਉਣ ਲਈ ਕਿਹਾ ਜਾਵੇਗਾ|
ਇੱਕ ਮੰਜਲੇ ਮੁਰਗੀ ਫਾਰਮਾਂ ਦੀ ਪ੍ਰਦੂਸ.ਣ ਤੋਂ ਨਿਜਾਤ ਲਈ ਬੋਰਡ ਵੱਲੋਂ ਜੋ ਤਕਨੀਕ ਬਣਾਈ ਗਈ ਹੈ ਉਸ ਅਨੁਸਾਰ ਮੁਰਗੀਆਂ ਦੀ ਬਿੱਠਾਂ ਵਿੱਚ ਲਗਾਤਾਰ ਪਾਣੀ ਛੱਡ ਕਿ ਨਮੀ ਦੀ ਮਾਤਰਾ 90% ਤੋਂ ਵੱਧ ਰੱਖਣ ਲਈ ਕਿਹਾ ਗਿਆ ਹੈ, ਜਿਸ ਨਾਲ ਬਹੁਤ ਜਿਆਦਾ ਨਮੀਂ ਹੋਣ ਕਾਰਨ ਮੱਖੀਆਂ ਦੇ ਅੰਡੇ ਪੈਦਾ ਨਹੀਂ ਹੁੰਦੇ ਅਤੇ ਅਮੋਨੀਆ ਗੈਸ ਵੀ ਪਾਣੀ ਵਿੱਚ ਘੁਲਣਸੀਲ ਹੋਣ ਕਾਰਨ ਪੈਦਾ ਨਹੀਂ ਹੋਵੇਗੀ| ਅੰਡੇ ਦੇਣ ਵਾਲੀਆਂ ਮੁਰਗੀਆਂ ਦੇ ਇੱਕ ਮੰਜਲੇ ਫਾਰਮਾਂ ਲਈ ਇਹ ਤਕਨੀਕ ਲਾਹੇਵੰਦ ਸਾਬਤ ਹੋ ਰਹੀ ਹੈ|