ਪਰਿਵਾਰਿਕ ਮੈਂਬਰਾਂ ਨਾਲ ਖ਼ੁਸ਼ੀ ਦੇ ਮਾਹੌਲ ਵਿੱਚ ਵਿਦਿਆਰਥਣ ਪਰਮਪ੍ਰੀਤ ਕੌਰ
ਜਗਦੀਸ਼ ਥਿੰਦ
ਗੁਰੂਹਰਸਹਾਏ /ਫਿਰੋਜ਼ਪੁਰ 25 ਅਪਰੈਲ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੀ ਵਿਦਿਆਰਥਣ ਪਰਮਪ੍ਰੀਤ ਕੌਰ ਪੁੱਤਰੀ ਟਵਿੰਕਲ ਸਿੰਘ ਨੇ ਬਾਰਵੀਂ ਸ਼੍ਰੇਣੀ ਦੀ ਨਾਨ -ਮੈਡੀਕਲ ਪ੍ਰਣਾਲੀ ਵਿੱਚ ਦਿੱਤੀ ਪ੍ਰੀਖਿਆ ਵਿੱਚੋਂ 93 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਉੱਚਾ ਸਥਾਨ ਪ੍ਰਾਪਤ ਕੀਤਾ ਹੈ । ਇਸ ਸਬੰਧੀ ਵਾਈਸ ਪ੍ਰਿੰਸੀਪਲ ਦਵਿੰਦਰ ਸਿੰਘ ਅਨੁਸਾਰ ਇਸ ਵਿਦਿਆਰਥਣ ਨੇ ਮੈਥ ਵਿੱਚੋਂ ਸ 100 ਵਿੱਚੋਂ 100ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚ ਹੋ ਰਹੀ ਉੱਚ ਮਿਆਰੀ ਵਿੱਦਿਆ ਦਾ ਸਬੂਤ ਪੇਸ਼ ਕੀਤਾ ਹੈ । ਦੱਸਣਯੋਗ ਹੈ ਕਿ ਇਸ ਵਿਦਿਆਰਥਣ ਨੇ ਦਸਵੀਂ ਜਮਾਤ ਵਿੱਚ ਸ਼ਾਨਦਾਰ ਅੰਕ ( 97.38 ਪ੍ਰਤੀਸ਼ਤ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ ਸੀ । ਇਸ ਪ੍ਰਾਪਤੀ ਉੱਤੇ ਸਕੂਲ ਕੁਆਰਡੀਨੇਟਰ ਨਿਸ਼ੀ ਬਿੰਦਰਾ , ਫਿਜ਼ਿਕਸ ਲੈਕਚਰਾਰ ਨਿਸ਼ੀ ਹਾਂਡਾ , ਅੰਗਰੇਜ਼ੀ ਲੈਕਚਰਾਰ ਮਿਸ ਅੰਜਲੀ ਨੇ ਵੀ ਇਸ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਹੈ । ਸ਼ਾਨਦਾਰ ਪ੍ਰਾਪਤੀ ਲਈ ਜਦ ਇਸ ਵਿਦਿਆਰਥਣ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਸਟਾਫ਼ ਦੇ ਸਿਰ ਦਿੱਤਾ ।
ਕੈਪਸ਼ਨ : ਪਰਿਵਾਰਕ ਮੈਂਬਰਾਂ ਨਾਲ ਖ਼ੁਸ਼ੀ ਦੇ ਮਹੌਲ ਵਿੱਚ ਵਿਦਿਆਰਥਣ ਪਰਮਪ੍ਰੀਤ ਕੌਰ