ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਰਜ਼ਿ ਦੀਆਂ ਪਿਛਲੀਆਂ ਸਰਗਰਮੀਆਂ ਸੰਬੰਧੀ ਤਿਆਰ ਕੀਤਾ ਗਿਆ ਕਿਤਾਬਚਾ ਡਾ: ਰਿੰਮੀ ਸਿੰਗਲਾ ਨੂੰ ਭੇਟ ਕਰਦੇ ਦਿਸ਼ਾ ਦੇ ਅਹੁਦੇਦਾਰ
ਮੋਹਾਲੀ, 25 ਅਪ੍ਰੈਲ 2018: ਆਈ.ਵੀ.ਵਾਈ ਹਸਪਤਾਲ ਮੋਹਾਲੀ ਦੇ ਟੈਸਟ ਟਿਊਬ ਬੇਬੀ ਕੇਂਦਰ ਵਿਖੇ ਬਤੌਰ ਡਾਇਰੈਕਟਰ ਕਾਰਜਸ਼ੀਲ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਗਾਂਹਵਧੂ ਸੋਚ ਦੇ ਧਾਰਨੀ ਡਾ: ਰਿੰਮੀ ਸਿੰਗਲਾ ਨੂੰ ਅੱਜ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਰਜ਼ਿ ਦੀ ਸਲਾਨਾ ਜਨਰਲ ਮੀਟਿੰਗ ਦੌਰਾਨ ਸੰਸਥਾ ਦੀ ਚੇਅਰਪਰਸਨ ਚੁਣਿਆ ਗਿਆ । ਸੰਸਥਾ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਮੁੱਖ ਦਫ਼ਤਰ ਫੇਜ਼-11 ਵਿਖੇ ਹੋਈ ਇਸ ਅਹਿਮ ਮੀਟੰਗ ਦੌਰਾਨ ਡਾ: ਰਿੰਮੀ ਸਿੰਗਲਾ ਤੋਂ ਇਲਾਵਾ ਹੋਰਨਾ ਅਹਿਮ ਅਹੁਦਿਆਂ ਦੀ ਚੋਣ ਵੀ ਸਰਬ ਸੰਮਤੀ ਨਾਲ ਹੋਈ । ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਚੀਫ਼ ਸਪੋਕਸਪਰਸਨ ਆਰ ਦੀਪ ਰਮਨ ਨੇ ਦੱਸਿਆ ਕਿ ਚੋਣ ਦੌਰਾਨ ਜਨਰਲ ਸਕੱਤਰ ਮਨਦੀਪ ਕੌਰ ਮਹਿਤਾਬਗੜ• , ਵਾਈਸ ਚੇਅਰਪਰਸਨ ਕੁਲਦੀਪ ਕੌਰ ਅਤੇ ਸਰਬਜੀਤ ਕੌਰ , ਸੀਨੀਅਰ ਮੀਤ ਪ੍ਰਧਾਨ ਕੁਮਾਰੀ ਸੋਨੀਆਂ, ਮੀਤ ਪ੍ਰਧਾਨ ਕਰਮਜੀਤ ਕੌਰ ਅਤੇ ਸਿਮਰ ਕਾਲੜਾ, ਸਕੱਤਰ ਮਨਦੀਪ ਕੌਰ ਬੈਂਸ ਜਦੋਂਕਿ ਕੈਸ਼ੀਅਰ ਦੇ ਅਹੁਦੇ ਲਈ ਸਰਬ ਸੰਮਤੀ ਨਾਲ ਮਨਪ੍ਰੀਤ ਕੌਰ ਦੀ ਚੋਣ ਹੋਈ।
ਇਸ ਮੌਕੇ ਸੰਸਥਾ ਦੇ ਨਵੇਂ ਚੁਣੇ ਗਏ ਚੇਅਰਪਰਸਨ ਡਾ: ਰਿੰਮੀ ਸਿੰਗਲਾ ਨੇ ਦਿਸ਼ਾ ਦੇ ਹਾਜ਼ਰੀਨ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਅਉਂਦੇ ਦੋ ਸਾਲਾਂ ਦੌਰਾਨ ਦਿਸ਼ਾ ਵੱਲੋਂ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਦੇ ਹੋਰਨਾ ਸੂਬਿਆਂ ਵਿਚ ਵੀ ਸਮਾਜਿਕ ਅਲਾਮਤਾਂ ਦੇ ਖਿਲਾਫ਼ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰਨਗੇ ।
ਅੱਗੇ ਬੋਲਦੇ ਹੋਏ ਉਨ•ਾਂ ਕਿਹਾ ਕਿ ਅਗਲੇ ਮਹੀਨੇ ਸੰਸਥਾ ਦਾ 13ਵਾਂ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਵੇਗਾ । ਜਿਸ ਦੇ ਲਈ ਆਉਂਦੇ ਕੁਝ ਦਿਨਾਂ ਵਿਚ ਜ਼ਿਲ•ਾ ਪੱਧਰੀ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸੰਬੰਧੀ ਸੰਸਥਾ ਦੀ ਪਹਿਲੀ ਮੀਟਿੰਗ ਲੁਧਿਆਣਾ ਵਿਖੇ ਰੱਖੀ ਗਈ ਹੈ । ਮੀਟਿੰਗ ਦੌਰਾਨ ਨਵੇਂ ਚੁਣੇ ਗਏ ਚੇਅਰਪਰਸਨ ਡਾ: ਰਿੰਮੀ ਸਿੰਗਲਾ ਨੂੰ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸੰਸਥਾ ਦੀਆਂ ਪਿਛਲੀਆਂ ਸਰਗਰਮੀਆਂ ਸੰਬੰਧੀ ਤਿਆਰ ਕੀਤਾ ਗਿਆ ਕਿਤਾਬਚਾ ਵੀ ਭੇਟ ਕੀਤਾ ਗਿਆ ।