← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂਹਰਸਹਾਏ/ ਫਿਰੋਜ਼ਪੁਰ 25 ਅਪਰੈਲ ਭਾਰਤੀ ਜਨਤਾ ਪਾਰਟੀ ਦੇ ਅਹਿਮ ਸੈੱਲ ਓ ਬੀ ਸੀ ਮੋਰਚਾ ਦੇ ਪੰਜਾਬ ਪ੍ਰਧਾਨ ਕੇਵਲ ਕ੍ਰਿਸ਼ਨ ਚੌਹਾਨ ਨੇ ਪੰਜੇ ਕੇ ਉਤਾੜ ਵਾਸੀ ਰਮੇਸ਼ ਕੁਮਾਰ ਕੰਬੋਜ ਪੁੱਤਰ ਸ੍ਰੀ ਹਰਬੰਸ ਲਾਲ ਨੂੰ ਸੂਬਾ ਕਾਰਜਕਾਰਨੀ ਕਮੇਟੀ ਤੋਂ ਪਦਉੱਨਤ ਕਰਕੇ ਸੂਬਾ ਸਕੱਤਰ ਵਜੋਂ ਨਿਯੁਕਤ ਕੀਤਾ ਹੈ । ਨਿਯੁਕਤੀ ਪੱਤਰ ਜਾਰੀ ਕਰਨ ਮੌਕੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਤੁਹਾਡੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਇਹ ਨਿਯੁਕਤੀ ਕੀਤੀ ਜਾ ਰਹੀ ਹੈ । ਇਸ ਨਿਯੁਕਤੀ ਉੱਪਰ ਰਮੇਸ਼ ਕੁਮਾਰ ਕੰਬੋਜ ਨੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਰਮੇਸ਼ ਕੁਮਾਰ ਕੰਬੋਜ ਨੇ ਕਿਹਾ ਕਿ ਦੋ ਹਜ਼ਾਰ ਉੱਨੀ ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਦੇਸ਼ ਵਿੱਚ ਦੁਆਰਾ ਆਪਣੀ ਸਰਕਾਰ ਬਣਾਏਗੀ । ਉਨ੍ਹਾਂ ਕਿਹਾ ਕਿ ਅੱਜ ਨਰਿੰਦਰ ਭਾਈ ਮੋਦੀ ਦੀਆਂ ਨੀਤੀਆਂ ਕਾਰਨ ਸਾਡੇ ਦੇਸ਼ ਦਾ ਬੁਰਾ ਤੱਕਣ ਵਾਲੇ ਦੇਸ਼ ਅੰਤਰਰਾਸ਼ਟਰੀ ਪੱਧਰ ਦੇ ਲਾਗਤ ਥਲੱਗ ਪੈ ਗਏ ਹਨ ਅਤੇ ਪੱਛਮੀ ਮੁਲਕ ਭਾਰਤ ਦੇ ਕਰੀਬ ਹੋ ਗਏ ਹਨ ।
Total Responses : 942