← ਪਿਛੇ ਪਰਤੋ
ਚੰਡੀਗੜ੍ਹ 24 ਅਪ੍ਰੈਲ 2018: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਅੱਜ ਸਰਬੱਤ ਖਾਲਸਾ ਵੱਲੌ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ ਵਿੱਚ ਮੁਲਾਕਾਤ ਕੀਤੀ ਇਸ ਮੌਕੇ ਉਹਨਾ ਨਾਲ ਭਾਈ ਬਗੀਚਾ ਸਿੰਘ ਰੱਤਾਖੇੜਾ ਅਤੇ ਭਾਈ ਬਲਬੀਰ ਸਿੰਘ ਹਿਸਾਰ ਵੀ ਹਾਜਰ ਸਨ ।ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਈ ਹਵਾਰਾ ਨੇ ਕਿਹਾ ਹੈ ਕਿ ਸਮੁੱਚੀਆ ਪੰਥਕ ਜਥੇਬੰਦੀਆ ਸਿੱਖ ਕੌਮ ਦੇ ਭਲਾਈ ਲਈ ਕੰਮ ਕਰਨ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਲਈ ਸਾਝੇ ਯਤਨ ਕਰਨ ਲਈ ਜਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਨਾਲ ਸਹਿਯੋਗ ਦੇਣ ਲਈ ਅਮਲੀ ਰੂਪ ਵਿੱਚ ਪਿੰਡਾ ਸਹਿਰਾ ਕਸਬਿਆ ਵਿੱਚ ਬਣੇ ਗੁਰਦੁਆਰਿਆ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਲਈ ਤੱਤਪਰ ਹੋਣ ।ਉਹਨਾ ਕਿਹਾ ਕਿ ਪਿੰਡਾ ਅੰਦਰ ਪਹਿਰੇਦਾਰ ਕਮੇਟੀਆ ਬਣਨੀਆ ਬੇਹੱਦ ਜਰੂਰੀ ਹਨ । ਜਥੇਦਾਰ ਹਵਾਰਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਿਟਸ ਵੱਲੌ 10 ਦਸੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸੀ ਸੀ ਟੀ ਵੀ ਕੈਮਰੇ ਲਗਾਉਣ ਅਤੇ ਪਹਿਰੇਦਾਰ ਕਮੇਟੀਆ ਬਣਾਉਣ ਲਈ ਪੰਜਾਬ ਅੰਦਰ ਅਰੰਭੀ ਵਿਆਪਕ ਮੁਹਿੰਮ ਦੀ ਸ਼ਲਾਘਾ ਕਰਦਿਆ ਹੋਇਆ ਜਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੁੱਚੇ ਵਾਲੰਟੀਅਰਾ ਨੂੰ ਇਸ ਮੁਹਿੰਮ ਨੂੰ ਦਿਨ ਰਾਤ ਮਿਹਨਤ ਨਾਲ ਚਲਾਉਣ ਲਈ ਸਖਤ ਹਦਾਇਤਾ ਜਾਰੀ ਕੀਤੀਆ ਉਹਨਾ ਕਿਹਾ ਕਿ ਪਿੰਡ ਸ਼ਹਿਰ ਕਸਬੇ ਅੰਦਰ ਬਣੇ ਗੁਰਦੁਆਰਿਆ ਦੀਆ ਪ੍ਬੰਧਕ ਕਮੇਟੀਆ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ । ਇਸ ਮੋਕੇ ਭਾਈ ਹਵਾਰਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਉਹਨਾ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਪੰਜਾਬ ਅੰਦਰ ਫੈਡਰੇਸ਼ਨ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਜਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਲਈ ਆਪਣੀ ਜਥੇਬੰਦੀ ਸਮੇਤ ਸਮੂਹ ਸਿੱਖ ਕੌਮ ਪ੍ਰਸਤ ਸ਼ਖਸੀਅਤਾ ਨੂੰ ਅੱਗੇ ਆਉਣ ਲਈ ਕਿਹਾ । ਜਥੇਦਾਰ ਦੇ ਪੱਤਰ ਨੂੰ ਪੂਰੀ ਤਰਾ ਸਵੀਕਾਰ ਕਰਦਿਆ ਕਰਨੈਲ ਸਿੰਘ ਪੀਰਮੁਹਮੰਦ ਨੇ ਕਿਹਾ ਉਹ ਬਹੁਤ ਜਲਦੀ ਫੈਡਰੇਸ਼ਨ ਦੀ ਸੁਪਰੀਮ ਕੌਸਲ ਦੀ ਮੀਟਿੰਗ ਵਿੱਚ ਵਰਲਡ ਸਿੱਖ ਪਾਰਲੀਮੈਂਟ ਬਾਰੇ ਠੋਸ ਨਿਰਣਾ ਲਿਆ ਜਾਵੇਗਾ ਜਿਸ ਵਿੱਚ ਜਥੇਦਾਰ ਦੀਆ ਭਾਵਨਾਵਾ ਦਾ ਪੂਰਨ ਤੌਰ ਤੇ ਸਨਮਾਨ ਕੀਤਾ ਜਾਵੇਗਾ । ਫੈਡਰੇਸ਼ਨ ਪ੍ਰਧਾਨ ਨੇ ਮੁਲਾਕਾਤ ਦੌਰਾਨ ਜਥੇਦਾਰ ਸਾਹਿਬ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਸਵਰਗਵਾਸੀ ਭਾਈ ਹਰਮਿੰਦਰ ਸਿੰਘ ਸੰਧੂ ਦੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ ਲਿੱਖੀ ਇਤਿਹਾਸਕ ਚਿੱਠੀ ਸੋਪੀ ਤੇ ਕਿਹਾ ਉਹ ਭਾਈ ਸੰਧੂ ਦੀ ਸਿੱਖ ਕੌਮ ਪ੍ਰਤੀ ਸੱਚੀ ਭਾਵਨਾ ਤੇ ਉਹਨਾ ਵੱਲੌ ਪੰਜਾਬ ਦੇ ਪਿੰਡਾ ਅੰਦਰ ਖਾਲਸਈ ਪੰਚਾਇਤਾ ਬਣਾਉਣ ਲਈ ਜੋ ਨੀਤੀਗਤ ਪ੍ਰੋਗਰਾਮ ਬਣਾਇਆ ਸੀ ਉਸ ਨੂੰ ਮੌਜੂਦਾ ਸਮੇ ਵਿੱਚ ਅੱਗੇ ਤੋਰਨ ਦੀ ਬੇਹੱਦ ਲੋੜ ਹੈ । ਉਹਨਾ ਕਿਹਾ ਇਸ ਸਮੇ ਖਾਲਸਈ ਰੰਗ ਵਿੱਚ ਆਪਣੀਆ ਭਾਵਨਾਤਮਕ ਸੋਚਾ ਨੂੰ ਸਮਾ ਰਹਿੰਦਿਆ ਏਕਤਾ ਦੇ ਏਕਤਾ ਲਈ ਵਰਤਣ ਦੀ ਲੋੜ ਮਹਿਸੂਸ ਕਰਨੀ ਚਾਹੀਦੀ ਹੈ । ਅਖੀਰ ਵਿੱਚ ਜਥੇਦਾਰ ਸਾਹਿਬ ਨੇ ਸੌਸਲ ਮੀਡੀਆ ਉਪਰ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਤੇ ਨੀਵੇ ਪੱਧਰ ਦੀ ਗਾਲੀ ਗਲੋਚ ਨੂੰ ਠੀਕ ਨਾ ਸਮਝਦਿਆ ਹੋਇਆ ਸੌਸਲ ਮੀਡੀਆ ਨੂੰ ਸਿੱਖ ਧਰਮ ਦੀ ਚੜਦੀ ਕਲਾ ਲਈ ਵਰਤਣ ਲਈ ਵੀ ਕਿਹਾ ਤੇ ਇਸ ਨੇਕ ਕਾਰਜ ਲਈ ਪੜੇ ਲਿੱਖੇ ਸਿੱਖ ਨੌਜਵਾਨ ਵਰਗ ਨੂੰ ਅੱਗੇ ਆਉਣ ਲਈ ਕਿਹਾ ਜੋ ਸਿੱਖ ਧਰਮ ਦੇ ਇਤਿਹਾਸਕ ਵਰਤਾਰੇ ਨੂੰ ਪੰਥਪ੍ਸਤ ਬਣਕੇ ਪੰਥ ਵਿਰੋਧੀਆ ਨੂੰ ਬਹੁਤ ਹੀ ਸਭਿਆਚਾਰਕ ਤਰੀਕੇ ਨਾਲ ਪੇਸ਼ ਕਰਨ ।
Total Responses : 936