ਰਾਣਾ ਸੋਢੀ ਵੱਲੋਂ ਅਹੁਦਾ ਸੰਭਾਲਣ ਮੌਕੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 24 ਅਪਰੈਲ ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਤੌਰ ਕੈਬਨਿਟ ਮੰਤਰੀ ਸਪੋਰਟਸ ਅਤੇ ਯੁਵਕ ਮਾਮਲੇ ਦਾ ਅਹੁਦਾ ਸੰਭਾਲਿਆ । ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਅਲਾਟ ਕੀਤੇ ਗਏ ਦਫਤਰ ਵਿੱਚ ਪਹਿਲਾਂ ਪਰਿਵਾਰਕ ਮੈਂਬਰਾਂ ਸ੍ਰੀਮਤੀ ਟੀਨਾ ਸੋਢੀ , ਬੇਟਾ ਅਨੁਮੀਤ ਸਿੰਘ ਹੀਰਾ ਸੋਢੀ , ਰਘੂਮੀਤ ਸੋਢੀ, ਬੇਟੀ ਗਾਇਤਰੀ ,ਟਿੱਕਾ ਗੁਰਪ੍ਰਤਾਪ ਸਿੰਘ ਅਤੇ ਹੋਰ ਸ਼ੁਭਚਿੰਤਕਾਂ ਦੀ ਮੌਜੂਦਗੀ ਵਿਚ ਅਰਦਾਸ ਕਰਕੇ ਪ੍ਰਸ਼ਾਦ ਵੰਡਿਆ ਗਿਆ । ਇਸ ਦੌਰਾਨ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਇੱਥੇ ਪੁੱਜੇ । ਉਨ੍ਹਾਂ ਵੀ ਗ੍ਰੰਥੀ ਸਿੰਘ ਪਾਸੋਂ ਕੜਾਹ ਪ੍ਰਸ਼ਾਦ ਪ੍ਰਾਪਤ ਕੀਤਾ । ਇਸ ਤੋਂ ਬਾਅਦ ਉਨ੍ਹਾਂ ਰਾਣਾ ਸੋਢੀ ਨੂੰ ਸੀਟ ਤੇ ਬਿਠਾਉਣ ਤੋਂ ਬਾਅਦ ਪਿੱਠ ਥਾਪੜ ਕੇ ਆਸ਼ੀਰਵਾਦ ਦਿੱਤਾ । ਇਸ ਮੌਕੇ ਸਾਬਕਾ ਵਿਧਾਇਕ ਕੇਵਲ ਢਿੱਲੋਂ ,ਸਰਦਾਰ ਬਲਦੇਵ ਸਿੰਘ ਮਾਹਮੂਜੋਈਆ , ਐਕਸੀਅਨ ਇੰਦਰਜੀਤ ਸਿੰਘ , ਗੁਰਭੇਜ ਸਿੰਘ ਟਿੱਬੀ , ਕੁਲਵੰਤ ਰਾਏ ਕਟਾਰੀਆ , ਰਾਕੇਸ਼ ਮੁਟਨੇਜਾ , ਬਲਰਾਮ ਧਵਨ , ਗੁਰੂ ਹਰਦੀਪ ਸਿੰਘ ਸੋਢੀ ,ਰਵੀ ਦੱਤ ਚਾਵਲਾ , ਬਲਵਿੰਦਰ ਸਿੰਘ ਸੈਦੇ ਕੇ ਨੋਲ , ਭੀਮ ਕੰਬੋਜ ਸੈਦੇ ਕੇ ਮੋਹਨ , ਵਿਪਨ ਅਨੇਜਾ , ਬਾਬਾ ਟਿੱਕਾ ਮਿਹਰਬਾਨ ਸਿੰਘ , ਰਵੀ ਸ਼ਰਮਾ ,ਰਾਜਾ ਕੁਮਾਰ , ਆਤਮਜੀਤ ਸਿੰਘ ਡੇਵਿਡ ,ਯੂਥ ਆਗੂ ਜੋਗਿੰਦਰ ਪਾਲ ਭਾਟਾ , ਸੁਦੇਸ਼ ਕੁਮਾਰ ਹਾਂਡਾ ਦਿਲਾ ਰਾਮ , ਅਨੀਸ਼ ਡੇਮਰਾ , ਜਰਨੈਲ ਸਿੰਘ ਸੰਧਾ , ਅੰਮ੍ਰਿਤਪਾਲ ਸਿੰਘ , ਗੁਰਦੀਪ ਸਿੰਘ ਢਿੱਲੋਂ ,ਵਿੱਕੀ ਸਿੱਧੂ ਓ ਐੱਸ ਡੀ , ਅਮਨ ਦੁੱਗਲ , ਸੋਨੂੰ ਮੋਂਗਾ ,ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ ,ਬਲਵਿੰਦਰ ਖਿੰਡਾ ਚੱਕ ਕਾਠਗੜ੍ਹ ,ਮਹਿੰਦਰ ਸਿੰਘ ਛਾਂਗਾ ਰਾਏ , ਹਰਦੀਪ ਸਿੰਘ , ਮੰਗਲ ਸਿੰਘ ਨੰਬਰਦਾਰ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਅਤੇ ਅਧਿਕਾਰੀ ਮੌਜੂਦ ਸਨ ।